ਮੇਰੇ ਖਿਲਾਫ ਦਸਤਾਵੇਜਾਂ ‘ਤੇ ਹਸਤਾਖ਼ਰ ਲਈ ਵਿਧਾਇਕਾਂ ‘ਤੇ ਪਾਇਆ ਜਾ ਰਿਹਾ ਹੈ ਦਬਾਅ: ਯੋਗੇਦਰ ਯਾਦਵ

yogendra yadavਆਮ ਆਦਮੀ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਨੇ ਮੰਗਲਵਾਰ ਨੂੰ ਪਾਰਟੀ ਅਗਵਾਈ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ‘ਚ ਪਾਰਟੀ ਦੇ ਵਿਧਾਇਕਾਂ ‘ਤੇ ਉਨ੍ਹਾਂ ਦੇ ਤੇ ਪ੍ਰਸ਼ਾਂਤ ਭੂਸ਼ਨ ਦੇ ਖ਼ਿਲਾਫ਼ ਦਸਤਾਵੇਜ਼ਾਂ ‘ਤੇ ਹਸਤਾਖ਼ਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਛੇਤੀ ਹੀ ਪੂਰੇ ਸੱਚ ਦਾ ਪਤਾ ਲੱਗ ਜਾਵੇਗਾ। ਯਾਦਵ ਨੇ ਪਾਰਟੀ ਅਗਵਾਈ ਨੂੰ ਚੁਨੌਤੀ ਦਿੱਤੀ ਕਿ ਉਹ ਇਨ੍ਹਾਂ ਦੋਸ਼ਾਂ ‘ਤੇ ਆਪਣੀ ਪ੍ਰਤੀਕਿਰਿਆ ਸਰਵਜਨਕ ਕਰਨ। ਪਾਰਟੀ ਦੇ ਸੀਨੀਅਰ ਨੇਤਾਵਾਂ ਮਨੀਸ਼ ਸਿਸੋਦੀਆ, ਗੋਪਾਲ ਰਾਏ, ਪੰਕਜ ਗੁਪਤਾ ਤੇ ਸੰਜੇ ਸਿੰਘ ਵੱਲੋਂ ਸ਼ਾਂਤੀ ਭੂਸ਼ਨ, ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ‘ਤੇ ਪਾਰਟੀ ਨੂੰ ਹਰਾਉਣ ਲਈ ਕੰਮ ਕਰਨ ਤੇ ਅਰਵਿੰਦ ਕੇਜਰੀਵਾਲ ਦੀ ਛਵੀ ਨੂੰ ਧੂਮਲ ਕਰਨ ਦੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਯਾਦਵ ਦਾ ਇਹ ਬਿਆਨ ਸਾਹਮਣੇ ਆਇਆ ਹੈ। ਆਪ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਖ਼ਿਲਾਫ਼ ਬੋਲਣ ਲਈ ਜਾਂ ਸਾਡੇ ਖ਼ਿਲਾਫ਼ ਦਸਤਾਵੇਜ਼ਾਂ ‘ਤੇ ਹਸਤਾਖ਼ਰ ਕਰਨ ਲਈ ਦਿੱਲੀ ਦੇ ਵਿਧਾਇਕਾਂ ‘ਤੇ ਦਬਾਅ ਨਹੀਂ ਪਾਉਣਾ ਚਾਹੀਦਾ ਹੈ। ਆਪ ਨੇਤਾ ਨੇ ਕਿਹਾ ਕਿ ਉਮੀਦ ਹੈ ਕਿ ਇਸ ਮੁੱਦੇ ‘ਤੇ ਪਾਰਟੀ ਵਰਕਰਾਂ ਤੇ ਦਿੱਲੀ ਦੇ ਵਿਧਾਇਕਾਂ ਦੇ ਨਾਲ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਉਮੀਦ ਹੈ ਕਿ ਪ੍ਰਸ਼ਾਂਤ ਭੂਸ਼ਨ ਤੇ ਮੇਰੀ ਪ੍ਰਤੀਕਿਰਿਆ ਵੀ ਪਾਰਟੀ ਮੀਡੀਆ ‘ਚ ਜਾਰੀ ਕਰੇਗੀ। ਉਮੀਦ ਹੈ ਕਿ ਪਾਰਟੀ ਦੇ ਵੈੱਬਸਾਈਟ ਨੂੰ ਸਾਰੇ ਵਰਕਰਾਂ ਦੀ ਪ੍ਰਤੀਕਿਰਿਆ ਲਈ ਖ਼ੋਲ ਦਿੱਤਾ ਜਾਵੇਗਾ।

Install Punjabi Akhbar App

Install
×