ਦੀਵਾਲੀ ਦੀ ਰਾਤ ਪੈਰਿਸ ਵਿੱਚ ਬੁਝੇ ਦੋ ਘਰਾਂ ਦੇ ਚਿਰਾਗ

ਪੰਜਾਬੀ ਚਾਚੇ-ਭਤੀਜੇ ਦੀ ਇੱਕੋ ਸਮੇਂ ਰਹੱਸਮਈ ਮੌਤ

ਈਪਰ/ਪੈਰਿਸ -ਦੀਵਾਲੀ ਵਾਲੀ ਰਾਤ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਹਿੰਦੇ ਚਾਚਾ ਬਲਦੇਵ ਸਿੰਘ ਅਤੇ ਭਤੀਜਾ ਮਨਦੀਪ ਸਿੰਘ ਲਈ ਦੀਵਾਲੀ ਦਾ ਜਸ਼ਨ ਉਹਨਾਂ ਦੇ ਪਰਿਵਾਰਾਂ ਦੇ ਦੀਵੇ ਹਮੇਸ਼ਾ ਲਈ ਬੁਝਾ ਗਿਆ। ਹਰਿਆਣਾ ਸੂਬੇ ਦੇ ਜਿਲ੍ਹਾ ਜਮਨਾ ਨਗਰ ਦੇ ਪਿੰਡ ਹਵੇਲੀਆਂ ਦੇ ਜੰਮਪਲ ਜੋ ਤਕਰੀਬਨ 15 ਕੁ ਸਾਲਾਂ ‘ਤੋਂ ਪੈਰਿਸ ਰਹਿ ਰੋਜੀ-ਰੋਟੀ ਕਮਾ ਰਹੇ ਇਹ ਦੋਨੋਂ ਦੀਵਾਲੀ ਦੀ ਖੁਸ਼ੀ ਵਿੱਚ ਖਾ ਪੀ ਕੇ ਘਰੇ ਵੀਡੀੳ ਕਾਲ ਕਰ ਅਤੇ ਟਿੱਕ-ਟੌਕ ਬਣਾ ਕੇ ਭੇਜ ਸਵੇਰ ਦੀ ਰੋਟੀ ਤਿਆਰ ਕਰ ਫੋਨ ਚਾਰ ਤੇ ਲਗਾ ਕੇ ਸੌਂ ਗਏ। ਜਦ ਅਗਲੇ ਦੋ ਦਿਨ ਤੱਕ ਘਰਦਿਆਂ ਨੂੰ ਕੋਈ ਫੋਨ ਨਾਂ ਆਇਆ ਤਾਂ ਫਿਕਰ ਵਿੱਚ ਪੈਰਿਸ ਰਹਿੰਦੇ ਕਿਸੇ ਰਿਸਤੇਦਾਰ ਨੂੰ ਪਤਾ ਕਰਨ ਭੇਜਿਆ ਗਿਆ। ਜਦ ਰਿਸਤੇਦਾਰ ਨੇ ਧੱਕੇ ਨਾਲ ਦਰਵਾਜਾ ਖੋ੍ਹਲਿਆ ਤਾਂ ਅੰਦਰ ਦੋਨੋ ਚਾਚਾ-ਭਤੀਜਾ ਮ੍ਰਿਤਕ ਹਾਲਤ ਵਿੱਚ ਮਿਲੇ। ਪੁਲਿਸ ਵੱਲੋਂ ਮ੍ਰਿਤਕ ਦੇਹਾਂ ਪੋਸਟ ਮਾਰਟਮ ਲਈ ਭੇਜੀਆਂ ਗਈਆਂ ਹਨ ਤੇ ਰਿਪੋਰਟ ਅਜੇ ਤੱਕ ਨਹੀ ਮਿਲੀ। ਮ੍ਰਿਤਕ ਮਨਦੀਪ ਸਿੰਘ ਸੋਨੂੰ ਦੇ ਇੰਗਲੈਂਡ ਰਹਿੰਦੇ ਮਾਂ ਪਿੳ ਮ੍ਰਿਤਕ ਦੇਹਾਂ ਭਾਰਤ ਲਿਜਾਣ ਦੀ ਚਾਰਜੋਈ ਹਿੱਤ ਫਰਾਂਸ ਪਹੁੰਚ ਗਏ ਹਨ ਕਿਉਕਿ ਮਨਦੀਪ ਦੇ ਵਿਆਹ ਹੋਏ ਨੂੰ 10 ਸਾਲ ਹੋਣ ਦੇ ਬਾਵਜੂਦ ਵੀ ਕੋਈ ਬੱਚਾ ਨਹੀ ਸੀ ਤੇ ਉਸਦੀ ਪਤਨੀ ਆਖਰੀ ਵਾਰ ਪਤੀ ਦੇ ਦਰਸਨ ਕਰਨਾਂ ਚਾਹੁੰਦੀ ਹੈ। 

(ਪ੍ਰਗਟ ਸਿੰਘ ਜੋਧਪੁਰੀ, ਦਲਜੀਤ ਸਿੰਘ ਬਾਬਕ ) psjodhpuri@hotmail.com

Install Punjabi Akhbar App

Install
×