ਪੱਛਮੀ ਬੰਗਾਲ ਵਿਚ ਤੁਫ਼ਾਨ ਦੇ ਚਲਦੇ ਹਾਵੜਾ ਜਾਣ ਵਾਲੀ ਟਰੇਨ ਰੱਦ

ਊਨਾ, 19 ਮਈ ( ਹਰਪਾਲ ਸਿੰਘ ਕੋਟਲਾ) – ਡਿਪਟੀ ਕਮਿਸ਼ਨਰ ਊਨਾ ਸੰਦੀਪ ਕੁਮਾਰ ਨੇ ਦੱਸਿਆ ਕਿ ਪੱਛਮ ਬੰਗਾਲ ਨਾਲ ਸੰਬੰਧ ਰੱਖਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜ ਤੱਕ ਵਾਪਸ ਪਹੁੰਚਾਉਣ ਲਈ ਇੱਕ ਟਰੇਨ 20 ਮਈ ਨੂੰ ਜਾਣਾ ਪ੍ਰਸਤਾਵਿਤ ਸੀ ਲੇਕਿਨ ਪੱਛਮ ਬੰਗਾਲ ਵਿਚ ਤੁਫ਼ਾਨ ਦੇ ਖ਼ਤਰੇ ਦੇ ਚਲਦੇ ਇਸ ਟਰੇਨ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ । ਇਹ ਟਰੇਨ ਅੰਬ ਸਟੇਸ਼ਨ ਤੋਂ ਰਵਾਨਾ ਹੋਣੀ ਸੀ । ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਟਰੇਨ ਨੂੰ ਰਵਾਨਾ ਕਰਣ ਦੀ ਨਵੀਂ ਤਾਰੀਖ਼ ਘੋਸ਼ਿਤ ਕੀਤੀ ਜਾਵੇਗੀ । ਇਸ ਟਰੇਨ ਵਿੱਚ ਜਾਣ ਲਈ 1400 ਪ੍ਰਵਾਸੀਆਂ ਨੇ ਰਜਿਸਟਰੇਸ਼ਨ ਕੀਤਾ ਹੈ। ਜਿਸ ਵਿਚੋਂ 15 ਪ੍ਰਵਾਸੀਆਂ ਨੇ ਊਨਾ ਜਿਲ੍ਹਾ ਤੋਂ ਰਜਿਸਟਰੇਸ਼ਨ ਕਰਵਾਇਆ ਸੀ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×