ਉਲੂਰੂ ਪਹਾੜੀ ਉਪਰ ਚੜ੍ਹਨ ਨੂੰ ਬੈਨ ਹੋਏ ਹੋਇਆ ਇੱਕ ਸਾਲ -ਸਥਾਨਕ ਨਿਵਾਸੀ ਅਤੇ ਇਸਦੇ ਅਸਲ ਮਾਲਿਕ ਮਨਾ ਰਹੇ “ਐਨੀਵਰਸਰੀ”

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਨਾਰਦਰਨ ਟੈਰਟਰੀ ਦੇ ਸਥਾਨਕ ਆਸਟ੍ਰੇਲੀਆਈ ਮੂਲ ਨਿਵਾਸੀ ਅੱਜ ਦਾ ਦਿਨ ਸਮਰਪਿਤ ਕਰ ਰਹੇ ਹਨ ਉਨ੍ਹਾਂ ਭਾਵਨਾਵਾਂ ਅਤੇ ਸੰਘਰਸ਼ ਨੂੰ ਜਿਸ ਦੇ ਤਹਿਤ 35 ਸਾਲ ਪਹਿਲਾਂ ਉਨ੍ਹਾਂ ਨੂੰ, ਉਨ੍ਹਾਂ ਦੇ ਇਸ ਰਿਵਾਇਤੀ ਪਵਿੱਤਰ ਸਥਾਨ ਦਾ ਜ਼ਮੀਨੀ ਹੱਕ ਵਾਪਿਸ ਮਿਲਿਆ ਅਤੇ ਅੱਜ ਦੇ ਹੀ ਦਿਨ -ਬੀਤੇ ਸਾਲ, ਯਾਤਰੀਆਂ ਨੂੰ ਇਸ ਪਹਾੜੀ ਉਪਰ ਚੜ੍ਹਨ ਤੋਂ ਵੀ ਪੱਕੇ ਤੌਰ ਤੇ ਮਨ੍ਹਾਂ ਕਰ ਦਿੱਤਾ ਗਿਆ ਸੀ ਕਿਉਂਕਿ ਆਸਟ੍ਰੇਲਆਈ ਮੂਲ ਨਿਵਾਸੀ ਇਸ ਸਥਾਨ ਨੂੰ ਬੜਾ ਪਵਿੱਤਰ ਮੰਨਦੇ ਹਨ। ੳਕਤ ਲਾਲ ਰੰਗ ਦਾ ਪਹਾੜਾ ਜਿਹੜਾ ਕਿ ਸਮੁੱਚੇ ਸੰਸਾਰ ਵਿੱਚ ਇੱਕ ਆਈਕਨ ਦੀ ਤਰ੍ਹਾਂ ਪ੍ਰਸਿੱਧ ਹੈ ਅਤੇ ਹਮੇਸ਼ਾ ਹੀ ਯਾਤਰੀਆਂ ਦੇ ਆਕਰਸ਼ਣ ਦਾ ਕੇਂਦਰ ਰਿਹਾ ਹੈ, ਲਈ ਸਥਾਨਕ ਅਨੰਗੂ ਜਾਤੀ ਦੇ ਆਸਟ੍ਰੇਲੀਆਈ ਮੂਲ ਨਿਵਾਸੀ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਕੁਝ ਹੋਰ ਵੀ ਸਥਾਨਕ ਕਬਾਇਲੀ ਲੋਕ ਇਸ ਸਥਾਨ ਨੂੰ ਉਨ੍ਹਾਂ ਦੇ ਸਭਿਆਚਾਰ, ਇਤਿਹਾਸ ਅਤੇ ਅੰਦਰੂਨੀ ਭਾਵਨਾਵਾਂ ਨਾਲ ਜੁੜਿਆ ਦੱਸਦੇ ਆਏ ਹਨ ਅਤੇ ਇਸ ਦੇ ਉਪਰ ਚੜ੍ਹਨ ਦੇ ਹਮੇਸ਼ਾ ਹੀ ਖ਼ਿਲਾਫ਼ ਰਹੇ ਹਨ ਕਿਉਂਕਿ ਇਸ ਸਥਾਨ ਨੂੰ ਉਹ ਪਵਿੱਤਰ ਮੰਨਦੇ ਹਨ। ਸਾਲ 1985 ਵਿੱਚ ਇਸ ਦਾ ਜ਼ਮੀਨੀ ਹੱਕ ਅਨੰਗੂ ਜਾਤੀ ਦੇ ਲੋਕਾਂ ਨੂੰ ਮਿਲ ਗਿਆ ਸੀ ਪਰੰਤੂ ਯਾਤਰੀਆਂ ਦਾ ਇੱਥੇ ਆ ਕੇ ਇਸ ਦੇ ਉਪਰ ਚੜ੍ਹ ਕੇ ਜਸ਼ਨ ਮਨਾਉਣੇ ਜਾਰੀ ਸਨ ਜੋ ਕਿ ਇੱਥੋਂ ਦੇ ਮੂਨ ਨਿਵਾਸੀਆਂ ਨੂੰ ਬਿਲਕੁਲ ਵੀ ਨਹੀਂ ਸੀ ਭਾਉਂਦੇ ਅਤੇ ਬੀਤੇ ਸਾਲ ਦੀ 26 ਅਕਤੂਬਰ ਨੂੰ ਸਰਕਾਰ ਵੱਲੋਂ ਉਨ੍ਹਾਂ ਦੀਆਂ ਇਸ ਭਾਵਨਾਵਾਂ ਦੇ ਮੱਦੇਨਜ਼ਰ, ਸੈਲਾਨੀਆਂ ਨੂੰ ਇਸ ਪਹਾੜ ਉਪਰ ਚੜ੍ਹਨ ਤੋਂ ਪੱਕੇ ਤੌਰ ਤੇ ਹੀ ਵਰਜ ਦਿੱਤਾ ਗਿਆ ਅਤੇ ਹੁਣ ਸੈਲਾਨੀ ਬੱਸ ਦੂਰ ਬੈਠ ਕੇ ਇਸ ਦਾ ਦੀਦਾਰ ਹੀ ਕਰ ਸਕਦੇ ਹਨ ਪਰੰਤੂ ਮੂਲ ਨਿਵਾਸੀ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹਨ ਅਤੇ ਅੱਜ ਦੇ ਦਿਨ ਇਸ ਦੀ ਐਨੀਵਰਸਰ ਮਨਾ ਰਹੇ ਹਨ।

Install Punjabi Akhbar App

Install
×