ਸਾਵਣ ਮਹੀਨੇ ਦੀ ਸਾਹਿਤਕ ਬੈਠਕ ਵਿਚ ਪ੍ਰੋ ਭੁਪਿੰਦਰ ਸ਼ਾਹੀ ਦੀ ਪੁਸਤਕ ਉੱਕਰੇ ਹਰਫ਼ ਦਾ ਹੋਇਆ ਲੋਕ ਅਰਪਣ  

(ਲੋਕ ਸਾਹਿਤ ਸੰਗਮ ਰਾਜਪੁਰਾ ਵਿਖੇ ਪ੍ਰੋ ਭੁਪਿੰਦਰ ਸ਼ਾਹੀ ਦੀ ਕਿਤਾਬ ਉੱਕਰੇ ਹਰਫ਼ ਦੀ ਘੁੰਡ ਚੁਕਾਈ ਵੇਲੇ ਸਾਹਿਤਕਾਰ)
(ਲੋਕ ਸਾਹਿਤ ਸੰਗਮ ਰਾਜਪੁਰਾ ਵਿਖੇ ਪ੍ਰੋ ਭੁਪਿੰਦਰ ਸ਼ਾਹੀ ਦੀ ਕਿਤਾਬ ਉੱਕਰੇ ਹਰਫ਼ ਦੀ ਘੁੰਡ ਚੁਕਾਈ ਵੇਲੇ ਸਾਹਿਤਕਾਰ)

ਰਾਜਪੁਰਾ 5 ਅਗਸਤ —   ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁੱਖ ਮਹਿਮਾਨ ਰੋਟਰੀ ਕਲੱਬ ਦੇ ਪ੍ਰਧਾਨ ਨਰਿੰਦਰ ਪਟਿਆਲ ਨੇ ਪ੍ਰੋ ਭੁਪਿੰਦਰ ਸ਼ਾਹੀ ਦੀ ਕਾਵਿ ਪੁਸਤਕ ਉੱਕਰੇ ਹਰਫ਼ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਨਰਿੰਦਰ ਪਟਿਆਲ ਨੇ ਜਿਥੇ ਪ੍ਰੋ ਸ਼ਾਹੀ ਨੂੰ ਵਧਾਈ ਦਿਤੀ ਉਥੇ ਕਿਹਾ ਕਿ ਕਿਤਾਬ ਮਨੁੱਖ ਦਾ ਪੱਕਾ ਦੋਸਤ ਹੈ ਜਿਸ ਨਾਲ ਜਿਨ੍ਹਾਂ ਮਰਜੀ ਸਮਾਂ ਵਤੀਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਭਾ ਦਾ ਆਗਾਜ਼ ਅਵਤਾਰ ਪੁਆਰ ਦੀ ਗ਼ਜ਼ਲ ਪਾਊਗਾ ਚੱਲਣਾ ਹੋਕੇ ਸਮੇਂ ਦੇ ਹਾਣ ਦਾ ਹਾਣੀ ਸੁਣਾਕੇ ਵਾਹ ਵਾਹ ਖੱਟੀ। ਕਰਮ ਸਿੰਘ ਹਕੀਰ ਦਾ ਗੀਤ ਚੱੜਤ ਪੰਜਾਬੀਆਂ ਨੂੰ ਲੈ ਕੇ ਬਹਿ ਗਈ ,ਗੁਰਵਿੰਦਰ ਆਜ਼ਾਦ ਦਾ ਗੀਤ ਕੁਝ ਦਰਦ ਮੈਨੂੰ ਪੀ ਲੈਂਦਾ ਬਹੁਤ ਵਧੀਆ ਸਨ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਗੀਤ ‘ਛਾਂ ਠੰਡੀ ਹਰ ਕੋਈ ਚਾਹੁੰਦਾ ਕੋਈ ਰੁੱਖ ਲਗਾਕੇ ਰਾਜੀ ਨਹੀਂ ਸੁਣਾਕੇ ਅਜੋਕੇ ਸਮੇਂ ਲੋਕਾਂ ਨੂੰ ਰੁੱਖ ਦੀ ਅਹਿਮੀਅਤ ਬਾਰੇ ਸੁਨੇਹਾ ਦੇ ਗਿਆ। ਸੰਗਮ ਦੇ ਪ੍ਰਧਾਨ  ਡਾ ਗੁਰਵਿੰਦਰ ਅਮਨ ਨੇ  ਮਿੰਨੀ ਕਹਾਣੀ ਰਪਟ ਸੁਣਾਕੇ ਅਜੋਕੇ ਸਮਾਜਕ ਵਿਵਸਥਾ ਤੇ ਕਟਾਕਸ਼ ਕੀਤਾ। ਅੰਗਰੇਜ ਕਲੇਰ ਦੀ ਕਵਿਤਾ ਬਾਕੀ ਦਾ ਸਫ਼ਰ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਲੋਕ ਕਵੀ  ਕੁਲਵੰਤ ਜੱਸਲ ਦਾ ਗੀਤ ਦਿਨੋਂ ਦਿਨ ਵੱਧ ਰਿਹਾ ਜ਼ੁਲਮ ਦੇਸ਼ ‘ਚ ਸੁਣਾਕੇ ਚੰਗਾ ਹੋਕਾ ਦਿੱਤਾ। ਉਭਰਵੀਂ ਕਵਿੱਤਰੀ ਭਾਵਨਾ ਨੇ ਮੈ ਨਾ ਕਿਸੇ ਤੇ ਬੋਝ ਬਣੂਗੀ  ਸੁਣਾਕੇ ਮਾਹੌਲ ਭਾਵੁਕ ਕੀਤਾ। ਡਾ ਹਰਜੀਤ ਸਿੰਘ ਸੱਧਰ ਨੇ ਸਾਵਣ ਮਹੀਨੇ ਨੂੰ ਸਮਰਪਿੱਤ ਗੀਤ ਸਾਵਣਾ ਵੇ ਸਾਵਨਾ ਤੂੰ ਕਦੋਂ ਆਵਣਾ ਸੁਣਾਕੇ ਸਭਾ ਵਿੱਚ ਮਾਹੌਲ ਰੰਗੀਨ ਕੀਤਾ। ਪ੍ਰੋ ਭਪਿੰਦਰ ਸ਼ਾਹੀ ਨੇ ਖੁੱਲੀ ਕਵਿਤਾ ਨਫਰਤ ਸੁਣਾਈ। ਭੀਮ ਸੈਨ ਝੂਲੇਲਾਲ ,ਕਮਲ ਵਰਮਾਂ , ਪ੍ਰੋ ਸ਼ਤਰੁਘਨ ਗੁਪਤਾ , ਅਮਰਜੀਤ ਸਿੰਘ ਲੁਬਾਣਾ ,ਸੰਤ ਸਿੰਘ ਸੋਹਲ ,ਲਾਲ ਸਿੰਘ ਬਧੋਛੀ ਦੀਆਂ ਕਵਿਤਾਵਾਂ ਵੀ ਕਾਬਲੇ ਤਾਰੀਫ ਸਨ। ਬਲਦੇਵ ਸਿੰਘ ਖੁਰਾਣਾ ਨੇ ਅਪਣੀ ਕਵਿਤਾ ਦੇ ਨਾਲ ਟੋਟਕਿਆਂ ਨਾਲ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ  .

Install Punjabi Akhbar App

Install
×