ਬ੍ਰਿਟੇਨ ਅਤੇ ਨਿਊ ਸਾਊਥ ਵੇਲਜ਼ ਦੇ ਊਰਜਾ ਅਤੇ ਵਾਤਾਵਰਣ ਮੰਤਰੀਆਂ ਵਿਚਾਲੇ ਟੈਲੀਕਾਨਫਰੰਸ

ਬ੍ਰਿਟੇਨ ਦੇ ਬਿਜਨਸ, ਊਰਜਾ ਅਤੇ ਸਾਫ ਸਫਾਈ ਨੂੰ ਵਧਾਉਣ ਵਾਲੇ ਵਿਭਾਗ ਦੇ ਮੰਤਰੀ ਐਨੀ ਮੈਰੀ ਟ੍ਰੈਵਲਿਅਨ ਅਤੇ ਨਿਊ ਸਾਊਥ ਵੇਲਜ਼ ਦੇ ਊਰਜਾ ਅਤੇ ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ ਮੈਟ ਕੀਨ ਨੇ ਆਪਸ ਵਿੱਚ ਟੈਲੀਕਾਨਫਰੰਸ ਦੇ ਜ਼ਰੀਏ ਇੱਕ ਮੁਲਾਕਾਤ ਕੀਤੀ ਅਤੇ ਇਸ ਵਿੱਚ ਸਬੰਧਤ ਵਿਸ਼ਿਆਂ ਉਪਰ ਗਹਿਰੀ ਚਰਚਾ ਕੀਤੀ ਗਈ।
ਉਕਤ ਮੀਟਿੰਗ ਦੌਰਾਨ ਦੋਹਾਂ ਸਰਕਾਰਾਂ ਵਿਚਾਲੇ 2050 ਦੇ ਜ਼ੀਰੋ ਅਮਿਸ਼ਨ ਵਾਲੇ ਟੀਚੇ ਬਾਰੇ ਗੱਲ ਬਾਤ ਕੀਤੀ ਗਈ ਕਿ ਕਿਵੇਂ ਇਹ ਨੈਟ-ਜ਼ੀਰੋ ਵਾਲੇ ਟੀਚੇ ਨੂੰ ਹਾਸਿਲ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਆਰਥਿਕ ਨੀਤੀਆਂ, ਰਲਵੇਂ ਮਿਲਵੇਂ ਆਰਥਿਕ ਅਤੇ ਰੌਜ਼ਗਾਰਾਂ ਸਬੰਧੀ ਮੌਕੇ, ਮੁੜ ਤੋਂ ਇਸਤੇਮਾਲ ਹੋਣ ਵਾਲੀ ਊਰਜਾ ਸਬੰਧੀ ਗੱਲਬਾਤ, ਸੀਮਿਤ ਜ਼ਦ ਅੰਦਰ ਰਹਿ ਕੇ ਸਭ ਕਾਰਜ ਕਰਨੇ, ਭਰੋਸੇਯੋਗ ਅਤੇ ਸਾਫ ਸੁਥਰੇ ਵਾਤਾਵਰਣ ਆਦਿ ਨਾਲ ਸਬੰਧਤ ਮੁੱਖ ਗੱਲਾਂ ਅਤੇ ਮੁੱਦਿਆਂ ਉਪਰ ਚਰਚਾ ਕੀਤੀ ਗਈ।
ਯੂ.ਕੇ. ਸਰਕਾਰ ਵੱਲੋਂ ਅਜਿਹੇ ਕੁੱਝ ਕਦਮਾਂ ਬਾਰੇ ਵੀ ਦੱਸਿਆ ਗਿਆ ਜਿਸ ਨਾਲ ਕਿ ਨਿਊ ਸਾਊਥ ਵੇਲਜ਼ ਸਰਕਾਰ ਨੂੰ ਨੈਟ-ਜ਼ੀਰੋ ਪਲਾਨ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਇਸ ਵਾਸਤੇ ਬੁਨਿਆਦੀ ਢਾਂਚਿਆਂ ਨੂੰ ਜੋ ਰੂਪ ਦਿੱਤਾ ਗਿਆ ਹੈ, ਜਾਂ ਦਿੱਤਾ ਜਾ ਰਿਹਾ ਹੈ, ਉਸ ਬਾਰੇ ਵੀ ਯੂ.ਕੇ ਦੇ ਮੰਤਰੀ ਵੱਲੋਂ ਵਿਸਤਾਰ ਨਾਲ ਦੱਸਿਆ ਗਿਆ।
ਦੋਹਾਂ ਮੰਤਰੀਆਂ ਵੱਲੋਂ ਕੋਪ-26 (COP26) ਬਾਰੇ ਵੀ ਗੱਲਬਾਤ ਸਾਂਝੀ ਕੀਤੀ ਗਈ ਅਤੇ ਆਪਣੀਆਂ ਆਪਣੀਆਂ ਸਰਕਾਰਾਂ ਦੁਆਰਾ ਨਿਭਾਏ ਜਾ ਰਹੇ ਆਪਣੇ ਆਪਣੇ ਰੋਲਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ। ਦੋਹਾਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਆਦਿ ਬਾਰੇ ਵੀ ਗੱਲਬਾਤ, ਇਸ ਮੀਟਿੰਗ ਦਾ ਹਿੱਸਾ ਰਹੀ ਅਤੇ ਦੋਹਾਂ ਨੂਮਾਇੰਦਿਆਂ ਨੇ ਇਸ ਚਰਚਾ ਉਪਰ ਜ਼ੋਰ ਦਿੱਤਾ ਕਿ ਅਰਥ-ਵਿਵਸਥਾ ਨੂੰ ਕਾਰਬਨ ਘਟਾਉਣ ਦੇ ਵਿਵਸਥਾ ਲਈ ਕਿਵੇਂ ਆਪਸ ਵਿੱਚ ਮਿਲ ਕੇ ਬੁਨਿਆਦੀ ਢਾਂਚੇ ਬਣਾਏ ਜਾ ਸਕਦੇ ਹਨ ਜਿਸ ਨਾਲ ਕਿ ਦੋਹਾਂ ਸਰਕਾਰਾਂ ਦੀ ਅਰਥ-ਵਿਵਸਥਾ ਨੂੰ ਫਾਇਦਾ ਹੋਵੇ ਅਤੇ ਇਸਤੋਂ ਸਮੁੱਚਾ ਸੰਸਾਰ ਵੀ ਬਣਦੇ ਲਾਭ ਪ੍ਰਾਪਤ ਕਰ ਸਕੇ।
ਦੋਹਾਂ ਮੰਤਰੀਆਂ ਨੇ ਭਵਿੱਖ ਵਿੱਚ ਆਪਸ ਵਿੱਚ ਮਿਲ ਕੇ ਕੰਮ ਕਰਨ ਅਤੇ ਇੱਕ ਦੂਜੇ ਦੇ ਇਤਫਾਕ ਨੂੰ ਕਾਇਮ ਰੱਖਣ ਦਾ ਵਾਅਦਾ ਵੀ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਗਲਾਸਗੋਅ ਵਿਖੇ ਹੋਣ ਵਾਲੀ ਕੋਪ-26 ਮੀਟਿੰਗ ਵਿੱਚ ਵੀ ਮਿਲ ਕੇ ਇੱਕ ਸੰਗਠਨ ਦੀ ਤਰ੍ਹਾਂ ਕੰਮ ਕਰਨ ਬਾਰੇ ਇਕਰਾਰ ਕੀਤਾ।

Install Punjabi Akhbar App

Install
×