ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੈਪਟਨ ਚਮਕੌਰ ਸਿੰਘ ਚਹਿਲ ਦੀ ਪੁਸਤਕ ‘ਉਧਾਰੀ ਛਾਂ’ ਦਾ ਲੋਕ ਅਰਪਣ

ਸਮਾਜਕ ਵਿਕਾਸ ਵਿਚ ਮਿਆਰੀ ਸਿਰਜਣਾ ਦੀ ਅਹਿਮ ਭੂਮਿਕਾ -ਡਾ. ਦਰਸ਼ਨ ਸਿੰਘ ‘ਆਸ਼ਟ’

(ਕੈਪਟਨ ਚਮਕੌਰ ਸਿੰਘ ਚਹਿਲ ਦੀ ਪੁਸਤਕ ‘ਉਧਾਰੀ ਛਾਂ’ ਲੋਕ-ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’,ਡਾ. ਤੇਜਵੰਤ ਸਿੰਘ ਮਾਨ,ਬੀ.ਐਸ.ਰਤਨ,ਪ੍ਰਵੀਨ ਕੁਮਾਰ,ਸਤਨਾਮ ਸਿੰਘ ਆਦਿ,ਬਲਵਿੰਦਰ ਸਿੰਘ ਸੰਧੂ,ਬਾਬੂ ਸਿੰਘ ਰੈਹਲ,ਪ੍ਰੋ. ਸੁਭਾਸ਼ ਸ਼ਰਮਾ,ਵਿਜੇਤਾ ਭਾਰਦਵਾਜ ਆਦਿ)

(ਪਟਿਆਲਾ) ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੈਪਟਨ ਚਮਕੌਰ ਸਿੰਘ ਚਹਿਲ ਦੀ ਪੁਸਤਕ ‘ਉਧਾਰੀ ਛਾਂ’ ਦਾ ਲੋਕ-ਅਰਪਣ ਭਾਸ਼ਾ ਵਿਭਾਗ,ਪਟਿਆਲਾ ਵਿਖੇ ਕੀਤਾ ਗਿਆ।ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਮਾਜਕ ਵਿਕਾਸ ਵਿਚ ਮਿਆਰੀ ਸਾਹਿਤ ਸਿਰਜਣਾ ਦੀ ਅਹਿਮ ਭੂਮਿਕਾ ਹੈ ਅਤੇ ਪੰਜਾਬੀ ਸਾਹਿਤ ਸਭਾ ਇਸ ਦਿਸ਼ਾ ਵਿਚ ਜ਼ਿਕਰਯੋਗ ਕਾਰਜ ਕਰ ਰਹੀ ਹੈ।ਡਾ. ‘ਆਸ਼ਟ’ ਨੇ ਇਹ ਵੀ ਕਿਹਾ ਕਿ ਸਾਹਿਤ ਸਭਾਵਾਂ ਪੁੱਲ ਵਾਂਗ ਹੁੰਦੀਆਂ ਹਨ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਘੇ ਵਿਦਵਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਰਪ੍ਰਸਤ ਡਾ. ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਸੰਕੀਰਣਤਾ ਅਤੇ ਤੰਗਦਿਲੀ ਨਜ਼ਰੀਆ ਸਮਾਜ ਅਤੇ ਸਾਹਿਤ ਦੋਵਾਂ ਲਈ ਹਾਨੀਕਾਰਕ ਹੁੰਦਾ ਹੈ। ਮੁੱਖ ਮਹਿਮਾਨ ਵਜੋਂ ਉਘੇ ਕਵੀ ਬੀ.ਐਸ.ਰਤਨ ਨੇ ‘ਉਧਾਰੀ ਛਾਂ’ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਅਜੋਕੀ ਕਵਿਤਾ ਦਾ ਆਪਣਾ ਮੁਹਾਵਰਾ ਹੈ ਜਿਸ ਨਾਲ ਪਾਠਕ ਪ੍ਰਭਾਵਿਤ ਹੁੰਦਾ ਹੈ।ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਭਾਸ਼ਾ ਵਿਭਾਗ,ਪੰਜਾਬ ਪਟਿਆਲਾ ਦੇ ਸਹਾਇਕ ਡਾਇਰੈਕਟਰ ਪ੍ਰਵੀਨ ਕੁਮਾਰ ਅਤੇ ਸਤਨਾਮ ਸਿੰਘ ਦੀ ਸਾਂਝੀ ਧਾਰਣਾ ਸੀ ਕਿ ਭਾਸ਼ਾ ਵਿਭਾਗ ਅਤੇ ਮਾਤ ਭਾਸ਼ਾ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਸਾਹਿਤਕਾਰਾਂ ਦਾ ਵਿਸ਼ੇਸ਼ ਸਥਾਨ ਹੈ।
ਇਸ ਪੁਸਤਕ ਉਪਰ ਮੁੱਖ ਪੇਪਰ ਪੜ੍ਹਦੇ ਹੋਏ ਆਲੋਚਕ ਡਾ. ਲਕਸ਼ਮੀ ਨਰਾਇਣ ਭੀਖੀ ਨੇ ਮਤ ਪੇਸ਼ ਕੀਤਾ ਕਿ ਕੈਪਟਨ ਚਮਕੌਰ ਸਿੰਘ ਚਹਿਲ ਦੀਆਂ ਕਵਿਤਾਵਾਂ ਗ਼ਲਤ ਕਦਰਾਂ ਕੀਮਤਾਂ ਪ੍ਰਤੀ ਵਿਦਰੋਹ ਦੀ ਆਵਾਜ਼ ਬੁਲੰਦ ਕਰਦੀਆਂ ਹਨ।ਪੁਸਤਕ ਉਪਰ ਉਘੇ ਕਵੀਆਂ ਵਿਚੋਂ ਬਲਵਿੰਦਰ ਸਿੰਘ ਸੰਧੂ, ਤਰਲੋਚਨ ਮੀਰ,ਡਾ.ਜੀ.ਐਸ.ਆਨੰਦ,ਪ੍ਰੋ. ਸੁਭਾਸ਼ ਸ਼ਰਮਾ,ਜਸਵਿੰਦਰ ਸਿੰਘ ਖਾਰਾ,ਚਹਿਲ ਜਗਪਾਲ ਆਦਿ ਨੇ ਵੱਖ ਵੱਖ ਪਹਿਲੂਆਂ ਤੋਂ ਮੁੱਲਵਾਨ ਚਰਚਾ ਕੀਤੀ।ਕਵੀ ਕੈਪਟਨ ਚਹਿਲ ਨੇ ਆਪਣੀ ਪੁਸਤਕ ਉਪਰ ਹੋਈ ਚਰਚਾ ਉਪਰ ਸੰਤੁਸ਼ਟੀ ਅਨੁਭਵ ਕਰਦਿਆਂ ਕਿਹਾ ਕਿ ਹਰ ਕਵੀ ਦਾ ਸਮਾਜ ਨੂੰ ਦੇਖਣ ਅਤੇ ਪੇਸ਼ ਕਰਨ ਦਾ ਆਪਣਾ ਤਰੀਕਾ ਹੁੰਦਾ ਹੈ।
ਸਮਾਗਮ ਦੇ ਦੂਜੇ ਦੌਰ ਵਿਚ ਬਾਬੂ ਸਿੰਘ ਰੈਹਲ, ਡਾ. ਸੁਰਿੰਦਰ ਕੌਰ ਭੋਗਲ ਚਿੰਗਾਰੀ ਮੁਹਾਲੀ,ਸ਼ਰਨਜੀਤ ਕੌਰ ਪ੍ਰੀਤ,ਮਨਜੀਤ ਕੌਰ ਖ਼ਾਕ,ਕਿਰਪਾਲ ਸਿੰਘ ਮੂਨਕ,ਸੁਰਿੰਦਰ ਕੌਰ ਬਾੜਾ,ਹਰਵਿੰਦਰ ਸਿੰਘ ਵਿੰਦਰ,ਅਮਰ ਗਰਗ ਕਲਮਦਾਨ, ਗੁਰਪ੍ਰੀਤ ਸਿੰਘ ਜਖਵਾਲੀ,ਸ਼ਰਵਣ ਕੁਮਾਰ ਵਰਮਾ,ਪਰਮਿੰਦਰ ਕੌਰ ਅਮਨ,ਬਲਬੀਰ ਸਿੰਘ ਦਿਲਦਾਰ,ਸਤਨਾਮ ਸਿੰਘ ਮੱਟੂ,ਲਾਇਬ੍ਰੇਰੀਅਨ ਦੇਸ ਰਾਜ ਵਰਮਾ,ਜੋਗਾ ਸਿੰਘ ਧਨੌਲਾ,ਉਂਕਾਰ ਸਿੰਘ ਤੇਜੇ,ਕੁਲਵਿੰਦਰ ਕੁਮਾਰ ਬਹਾਦਰਗੜ੍ਹ,ਗੁਰਿੰਦਰ ਸਿੰਘ ਪੰਜਾਬੀ, ਹਰਦੀਪ ਕੌਰ ਜੱਸੋਵਾਲ,ਗੁਰਿੰਦਰ ਸਿੰਘ ਪੰਜਾਬੀ,ਗੁਰਪ੍ਰੀਤ ਸਿੰਘ ਢਿੱਲੋਂ,ਜਗਜੀਤ ਸਿੰਘ ਸਾਹਨੀ, ਬਲਦੇਵ ਸਿੰਘ ਬਿੰਦਰਾ,ਲੈਕਚਰਾਰ ਨੈਬ ਸਿੰਘ ਬਦੇਸ਼ਾ,ਜੱਗਾ ਰੰਗੂਵਾਲ,ਸਤਪਾਲ ਅਰੋੜਾ,ਖ਼ੁਸ਼ਪ੍ਰੀਤ ਸਿੰਘ,ਹਰਿੰਦਰ ਸਿੰਘ ਗੋਗਨਾ,ਭੁਪਿੰਦਰ ਸਿੰਘ ਉਪਰਾਮ,ਰਾਜੇਸ਼ ਕਾਲਾ ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ।ਸਮਾਗਮ ਵਿਚ ਨਾਟਕਕਾਰ ਪ੍ਰੀਤ ਮਹਿੰਦਰ ਸਿੰਘ ਸੇਖੋਂ,ਗੁਰਚਰਨ ਸਿੰਘ ਪੱਬਾਰਾਲੀ,ਰਜੀਆ ਬੇਗਮ, ਸੁਖਵਿੰਦਰ ਕੌਰ,ਬਲਵਿੰਦਰ ਸਿੰਘ ਰਾਜ਼,ਤ੍ਰਿਲੋਕ ਸਿੰਘ ਢਿੱਲੋਂ,ਬਚਨ ਸਿੰਘ ਗੁਰਮ,ਦਲੀਪ ਸਿੰਘ ਨਿਰਮਾਣ,ਜਲ ਸਿੰਘ,ਇੰਦਰਪਾਲ ਸਿੰਘ ਪਟਿਆਲਾ,ਹਰਵਿਨ ਸਿੰਘ,ਮਨਦੀਪ ਸਿੰਘ,ਅਰਸ਼ਦੀਪ ਕੁਮਾਰ,ਗੁਰਦੀਪ ਸਿੰਘ ਸੱਗੂ,ਅੰਮ੍ਰਿਤਪਾਲ,ਗੋਪਾਲ ਸ਼ਰਮਾ,ਅਮਰਜੀਤ ਸਿੰਘ ਜ਼ੋਹਰਾ,ਕ੍ਰਿਸ਼ਨ ਲਾਲ ਧੀਮਾਨ,ਰਾਜੇਸ਼ਵਰ ਕੁਮਾਰ,ਮਾਸਟਰ ਰਾਜ ਸਿੰਘ ਬਧੌਛੀ,ਕੁਲਦੀਪ ਪਟਿਆਲਵੀ,ਗੁਰਪ੍ਰੀਤ ਸਿੰਘ, ਸੁਖਜੀਤ ਕੌਰ,ਹਰਦੀਪ ਸਿੰਘ,ਸਲੀਮ ਖ਼ਾਨ,ਚਰਨ ਸਿੰਘ ਬੰਬੀਹਾ ਭਾਈ ਆਦਿ ਕਲਮਕਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ।ਇਸ ਦੌਰਾਨ ਸਭਾ ਦੇ ਡਾ. ਦਰਸ਼ਨ ਸਿੰਘ ਆਸ਼ਟ,ਕੈਪਟਨ ਚਮਕੌਰ ਸਿੰਘ ਚਹਿਲ ਅਤੇ ਸਭਾ ਦੀ ਕਾਰਜਕਾਰਨੀ ਵੱਲੋਂ ਪੁੱਜੇ ਮਹਿਮਾਨਾਂ ਦਾ ਸ਼ਾਲਾਂ,ਫੁਲਕਾਰੀਆਂ ਅਤੇ ਮੋਮੈਂਟੋਆਂ ਨਾਲ ਸਨਮਾਨ ਵੀ ਕੀਤਾ ਗਿਆ।
ਮਿੰਨੀ ਕਹਾਣੀ ਲੇਖਕ ਅੰਮ੍ਰਿਤਬੀਰ ਸਿੰਘ ਗੁਲਾਟੀ ਨੇ ਧੰਨਵਾਦ ਕੀਤਾ।ਇਸ ਦੌਰਾਨ ਸਭਾ ਦੇ ਵਿੱਛੜ ਚੁੱਕੇ ਮੈਂਬਰ ਅਤੇ ਪੰਜਾਬੀ ਕਵੀ ਮਨਜੀਤ ਪੱਟੀ ਦੇ ਦਿਹਾਂਤ ਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਿਜੇਤਾ ਭਾਰਦਵਾਜ ਨੇ ਨਿਭਾਈ।