ਦੁਰਘਟਨਾ ਵਿੱਚ ਮਾਰੇ ਗਏ ‘ਊਬਰ ਈਟਸ’ ਰਾਈਡਰ ਦੇ ਪਰਵਾਰ ਨੇ ਕੀਤੀ ਵੱਡੇ ਮੁਆਵਜ਼ੇ ਦੀ ਮੰਗ

(ਯੂਨੀਅਨ ਦੇ ਕੌਮੀ ਪੱਧਰ ਦੇ ਸੈਕਟਰੀ ਮਾਈਕਲ ਕੇਨ – inset)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਸਤੰਬਰ ਦੇ ਮਹੀਨੇ ਵਿੰਚ ਸਿਡਨੀ ਦੇ ਮੈਰਿਕਵਿਲੇ ਸੜਕ ਉਪਰ ਹੋਈ ਦੁਰਘਟਨਾ ਵਿੱਚ ਇੰਡੋਨੇਸ਼ੀਆਈ ਡੇਡ ਫਰੈਡੀ (36) ਦੀ ਮੌਤ ਹੋ ਗਈ ਸੀ ਤਾਂ ਇਸ ਦੇ ਮੁਆਵਜ਼ੇ ਵਜੋਂ ਡੇਡ ਦੀ ਪਤਨੀ ਨੇ 830,000 ਡਾਲਰ ਤੋਂ ਵੀ ਵੱਧ ਦੀ ਰਕਮ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਇਹ ਮੰਗ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਦਾਇਰ ਕੀਤੀ ਗਈ ਹੈ। ਯੂਨੀਅਨ ਦੇ ਕੌਮੀ ਪੱਧਰ ਦੇ ਸੈਕਟਰੀ ਮਾਈਕਲ ਕੇਨ ਨੇ ਕਿਹਾ ਕਿ ਡੇਡ ਦੀ ਵਿਧਵਾ ਪਤਨੀ ਨੋਇਮਨ ਸੁਨਾਰਟੀ ਇਕੱਲੀ ਹੈ ਅਤੇ ਉਸਦਾ ਮਹਿਜ਼ ਚਾਰ ਸਾਲਾਂ ਦਾ ਇੱਕ ਬੇਟਾ (ਮੁਹੰਮਦ) ਹੈ ਅਤੇ ਉਨ੍ਹਾਂ ਦੇ ਜੀਵਨ ਯਾਪਨ ਵਾਸਤੇ ਇਹ ਰਕਮ ਮਿਲਣੀ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਬੇਰ ਦੇ ਉਕਤ ਕਰਮਚਾਰੀ ਹਾਲ ਦੀ ਘੜੀ ਇੱਕ ਆਜ਼ਾਦ ਠੇਕੇਦਾਰੀ ਦੇ ਤਹਿਤ ਆਉਂਦੇ ਹਨ ਅਤੇ ਦੇਸ਼ ਦੇ ਦੂਸਰੇ ਮੁਲਾਜ਼ਮਾਂ ਦੀ ਤਰ੍ਹਾਂ ਲਾਭ ਦੇ ਪਾਤਰ ਨਹੀਂ ਹੁੰਦੇ ਹਨ। ਇਹ ਮੁਆਵਜ਼ਾ ਆਈਕੇਅਰ ਕੋਲੋਂ ਮੰਗਿਆ ਗਿਆ ਹੈ ਅਤੇ ਜੇਕਰ ਆਈਕੇਅਰ ਇਸ ਬਾਰੇ ਨਾਂਹ ਕਰਦੀ ਹੈ ਤਾਂ ਫੇਰ ਵਰਕਰਜ਼ ਕੰਪਨਸੇਸ਼ਨ ਕਮਿਸ਼ਨ ਕੋਲ ਇਸ ਮਾਮਲੇ ਨੂੰ ਉਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਮਾਮਲਾ ਵੀ ਅਜਿਹੀ ਤੌਰ ਦਾ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੀ ਹੈ। ਯੂਨੀਅਨ ਨੇ ਡੇਡ ਦੀ ਵਿਧਵਾ ਪਤਨੀ ਲਈ 834,000 ਡਾਲਰ ਮੁਆਵਜ਼ੇ ਦੇ ਤੌਰ ਤੇ ਮੰਗੇ ਹਨ ਅਤੇ ਉਸਦੇ ਚਾਰ ਸਾਲਾਂ ਦੇ ਪੁੱਤਰ ਲਈ 149 ਡਾਲਰ ਪ੍ਰਤੀ ਹਫ਼ਤੇ ਦੀ ਮੰਗ ਵੀ ਕੀਤੀ ਹੈ ਅਤੇ ਇਸਤੋਂ ਇਲਾਵਾ ਡੇਡ ਦੀ ਅੰਤਿਮ ਰਸਮਾਂ ਵਾਸਤੇ ਜੋ ਖਰਚਾ ਹੋਇਆ ਉਹ ਵੀ ਮੁਆਵਜ਼ੇ ਵਜੋਂ ਮੰਗਿਆ ਗਿਆ ਹੈ। ਵੈਸੇ ਮੌਜੂਦਾ ਸਮੇਂ ਅੰਦਰ ਉਬੇਰ ਕੰਪਨੀ ਆਪਣੇ ਅਜਿਹੇ ਮੁਲਾਜ਼ਮਾਂ ਲਈ 400,000 ਡਾਲਰਾਂ ਦੇ ਮੁਆਵਜ਼ੇ ਦਾ ਪ੍ਰਾਵਧਾਨ ਲੈ ਕੇ ਬੈਠੀ ਹੈ ਜਿਹੜਾ ਕਿ ਰਾਜ ਦੇ ਕਾਨੂੰਨਾ ਮੁਤਾਬਿਕ ਅੱਧਾ ਹੈ। ਰਾਜ ਸਰਕਾਰ ਨੇ ਵੀ ਅਜਿਹੇ ਹੋਣ ਵਾਲੀਆਂ ਦੁਰਘਟਨਾਵਾਂ ਦੀ ਜਾਂਚ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੋਇਆ ਹੈ ਅਤੇ ਉਹ ਇਸ ਦੀ ਪੜਤਾਲ ਵੀ ਕਰ ਰਹੀ ਹੈ।

Install Punjabi Akhbar App

Install
×