ਆਸਟਰੇਲੀਆ: ਉਬਰ ਡਰਾਈਵਰਾਂ ਨੂੰ ‘ਮੁਲਾਜ਼ਮ’ ਵਜੋਂ ਮਾਨਤਾ ਦੀ ਮੰਗ

(ਬ੍ਰਿਸਬੇਨ) ਆਸਟਰੇਲੀਅਨ ਟ੍ਰੇਡ ਯੂਨੀਅਨਾਂ ਵੱਲੋਂ ਸਰਕਾਰ ਤੋਂ ਸਥਾਨਕ ਉਬਰ ਡਰਾਈਵਰਾਂ ਨੂੰ ਬਿਟ੍ਰੇਨ ਵਾਂਗ ‘ਮੁਲਾਜ਼ਮ’ ਵਜੋਂ ਸ਼੍ਰੇਣੀਬੱਧ ਕਰਨ ਦੀ ਮੰਗ ਅਤੇ ਬਣਦੇ ਸੁਧਾਰਾਂ ਨੂੰ ਜਲਦ ਅੱਗੇ ਵਧਾਉਣ ਲਈ ਕਿਹਾ ਹੈ। ਗੌਰਤਲਬ ਹੈ ਕਿ ਉਬਰ ਖਿਲਾਫ ਸੁਪਰੀਮ ਕੋਰਟ ਵੱਲੋਂ ਫਰਵਰੀ ਵਿੱਚ ਫ਼ੈਸਲੇ ਆਉਣ ਤੋਂ ਬਾਅਦ ਯੂਕੇ ਦੇ ਤਕਰੀਬਣ 70,000 ਉਬਰ ਡਰਾਈਵਰਾਂ ਨੂੰ ਸਥਾਈ ਮੁਲਾਜ਼ਮਾਂ ਵਾਲੇ ਅਧਿਕਾਰ ਪ੍ਰਾਪਤ ਹੋ ਗਏ ਹਨ। ਇਸ ਇਤਿਹਾਸਕ ਫੈਸਲੇ ਨਾਲ ਹੁਣ ਡਰਾਈਵਰ ਘੱਟੋ ਘੱਟ ਉਜਰਤ, ਛੁੱਟੀਆਂ ਅਤੇ ਪੈਨਸ਼ਨ ਲੈਣ ਦੇ ਯੋਗ ਹੋ ਸਕਣਗੇ।ਬ੍ਰਿਟੇਨ ਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਉਬਰ ਦੀ ਦਲੀਲ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਸੰਬੰਧਿਤ ਡਰਾਈਵਰ ‘ਕਰਮਚਾਰੀ’ ਹਨ ਨਾ ਕਿ ਸਵੈ-ਰੋਜ਼ਗਾਰੀ। ਆਸਟਰੇਲੀਅਨ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦਾ ਮੰਨਣਾ ਹੈ ਕਿ ਇਹ ਉਬਰ ਅਤੇ ਇਸ ਵਰਗੀਆਂ ਹੋਰ ਕੰਪਨੀਆਂ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੈ ਅਤੇ ਸੰਘੀ ਸਰਕਾਰ ਨੂੰ ਉਬਰ ਕੰਪਨੀ ‘ਤੇ ਨਿਰਭਰ ਨਾ ਹੋਕੇ ਅਧਿਕਾਰ ਸ਼ਕਤੀ ਆਪਣੇ ਕੋਲ ਸੀਮਤ ਰੱਖਣੀ ਚਾਹੀਦੀ ਹੈ। ਉਬਰ ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਇਸ ਮੁਦੇ ਤੇ ਸਰਕਾਰ ਨਾਲ ਸਹਿਯੋਗ ਕਰੇਗੀ ਤਾਂ ਕਿ ਇਸ ਮਸਲੇ ਦਾ ਕੋਈ ਸਥਾਈ ਹੱਲ ਕਢਿਆ ਜਾ ਸਕੇ। ਪਰ ਰਾਈਡ ਸ਼ੇਅਰ ਡਰਾਈਵਰਜ਼ ਐਸੋਸੀਏਸ਼ਨ ਦੇ ਸੈਕਟਰੀ ਲੈਸ ਜੌਹਨਸਨ ਨੇ ਕਿਹਾ ਕਿ ਉਹ ਡਰਾਈਵਰਾਂ ਲਈ ‘ਨਿਰਪੱਖ ਅਤੇ ਟਿਕਾਊ ਰੋਜਗਾਰ ਦਾ ਕਰਾਰ’ ਜ਼ਰੂਰ ਚਾਹੁੰਦੇ ਹਨ ਪਰ ਇਸ ਨਾਲ ਗੱਲ ਇਸ ਪੇਸ਼ੇ ਨਾਲ ਜੁੜੀ ਆਪਣੀ ਮਰਜ਼ੀ ਨਾਲ਼ ਕੰਮ ਕਰਣ ਦੀ ਆਜ਼ਾਦੀ ਦਾ ਖ਼ਾਤਮਾ ਹੋ ਜਾਵੇਗਾ।

Install Punjabi Akhbar App

Install
×