ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

 

IMG_7235
ਵਾਸ਼ਿੰਗਟਨ, 18 ਜੁਲਾਈ — ਸੰਯੁਕਤ ਅਰਬ ਅਮੀਰਾਤ ਦੇ ਪ੍ਰਤੀਨਿਧੀ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਸੱਦੇ ‘ਤੇ ਵਾਸ਼ਿੰਗਟਨ ਆਏ। ਜੋ ਧਾਰਮਿਕ ਆਜ਼ਾਦੀ’ ਉਤੇ ਪ੍ਰਮੁੱਖ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ  ਆਏ ਇੰਨਾਂ ਪ੍ਰਤੀਨਿਧੀਆਂ ਵਿੱਚ ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਪ੍ਰਧਾਨ ਅਤੇ ਇਕ ਮਸ਼ਹੂਰ ਕਾਰੋਬਾਰੀ ਆਗੂ, ਸੁਰਿੰਦਰ ਸਿੰਘ ਕੰਧਾਰੀ ਦੇ ਨਾਲ 12 ਮੈਂਬਰਾਂ ਦਾ ਵਫਦ ਜਿੰਨਾਂ ਚ’ ਦੁਬਈ ਵਿੱਚ ਵੱਸਦੇ ਸਿੱਖ ਮੈਂਬਰਾਂ ਤੋਂ ਇਲਾਵਾ ਇੰਨਾਂ  ਵਿੱਚ  ਇਕ ਯਹੂਦੀ ਅਤੇ ਇਕ ਮਸੀਹੀ ਮੈਂਬਰ ਵੀ ਸ਼ਾਮਲ ਸੀ ।ਜਿਕਰਯੋਗ ਹੈ ਕਿ ਦੁਬਈ ਗੁਰਦੁਆਰਾ, ਭਾਰਤ ਤੋਂ ਬਾਹਰ ਸਭ ਤੋਂ ਵੱਡੇ ਗੁਰਦੁਆਰਿਆਂ ਵਿਚੋਂ ਇੱਕ ਹੈ ਅਤੇ  ਅੰਤਰਰਾਸ਼ਟਰੀ ਸਿੱਖ  ਭਾਈਚਾਰੇ ਲਈ ਮਹੱਤਵਪੂਰਣ ਮੀਲ ਪੱਥਰ ਬਣ ਗਿਆ ਹੈ। ਇਸ ਡੇਲੀਕੇਸ਼ਨ ਨੂੰ ਮਿਲਣ ਲਈ ਵਾਸ਼ਿਗਟਨ ਏਰੀਏ ਦੇ  ਬਹੁਤ ਸਾਰੇ ਪ੍ਰਮੁੱਖ ਮੈਂਬਰ ਅਤੇ ਵੱਖ ਵੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੇ ਬੀਤੀ ਰਾਤ ਦੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।
IMG_7236
ਅਤੇ ਯੂ. ਏ .ਈ ਦੀ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਵਿਸ਼ਵ ਕੌਂਸਲ ਆਫ ਮੁਸਲਿਮ ਕਮਿਊਨਿਟੀ ਦੇ ਪ੍ਰਧਾਨ ਡਾ. ਅਲੀ ਰਾਸ਼ੀਲ ਅਲਨੂਈਮੀ ਨੇ ਸਿੱਖਾ ਵੱਲੋਂ ਖਾਣੇ ਦੀ ਦਾਅਵਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਕੌਮੀ ਸਿੱਖ ਮੁਹਿੰਮ ਦੇ ਸਹਿ-ਸੰਸਥਾਪਕ ਡਾ. ਰਾਜਵੰਤ ਸਿੰਘ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਸਕੱਤਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ, “ਸਾਨੂੰ ਯੂ.ਏ.ਈ  ਦੇ ਲੀਡਰਸ਼ਿਪ ‘ਤੇ ਦੇਸ਼ ਵਿੱਚ ਇੱਕ ਸਾਰੇ ਧਰਮਾਂ ਦੇ ਸਤਿਕਾਰ ਵਾਲਾ ਵਾਤਾਵਰਨ ਮੁਹੱਈਆ ਕਰਵਾਉਣ’ ਤੇ ਬਹੁਤ ਮਾਣ ਹੈ, ਜੋ ਕਿ ਸਾਰੇ ਲੋਕਾਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਧਾਰਮਿਕ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ। ਸੰਯੁਕਤ ਅਰਬ ਅਮੀਰਾਤ ਸਾਰੇ ਸੰਸਾਰ ਲਈ ਇਕਸੁਰਤਾਪੂਰਵਕ ਸਦਭਾਵਨਾ ਦੀ ਇੱਕ ਮਿਸਾਲ ਹੈ। “ਉਨ੍ਹਾਂ ਨੇ ਕਿਹਾ, “ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦਾ ਜਸ਼ਨ ਮਨਾ ਰਹੇ ਹਾਂ, ਤਾਂ ਸਾਨੂੰ ਇਕ ਵਿਸ਼ਵ ਸਮਾਜ ਘੜਣ ਪ੍ਰਤੀ ਵੀ ਬਚਨਬੰਧਤਾ  ਵਿਖਾਉਣ  ਦੀ  ਲੋੜ  ਹੈ ਜਿਥੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦਾ ਸਤਿਕਾਰ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸਾਰੇ ਮਨੁੱਖਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਇੱਕ ਮਨੁੱਖੀ ਪਰਿਵਾਰ ਨਾਲ ਸਬੰਧਤ ਹਨ। ਇਸ ਲਈ ਸਾਨੂੰ ਖੁਸ਼ੀ ਹੈ ਕਿ ਅਜਿਹੇ ਸਿਧਾਂਤਾਂ ਉਤੇ ਸੰਯੁਕਤ ਅਰਬ ਅਮੀਰਾਤ ਦਾ ਰਾਜ-ਕਾਲ ਆਧਾਰਿਤ  ਹੈ।” ਡਾ. ਅਲੀ ਨੇ ਕਿਹਾ, “ਅਸੀਂ ਅੱਜ ਰਾਤ ਦੇ ਖਾਣੇ ਲਈ ਅਤੇ ਉਦਾਰਤਾ ਲਈ ਸਿੱਖ ਭਾਈਚਾਰੇ ਦੇ ਸ਼ੁਕਰਗੁਜ਼ਾਰ ਹਾਂ। ਅਸੀਂ ਆਪਣੇ ਦੇਸ਼ ਦੇ ਸਾਰੇ ਭਾਈਚਾਰੇ ਦੀ ਮੌਜੂਦਗੀ ਦੀ ਕਦਰ ਕਰਦੇ ਹਾਂ ਅਤੇ ਸਾਨੂੰ ਸਿੱਖ ਕੌਮ ਦੇ ਯੋਗਦਾਨ ਅਤੇ ਖਾਸ ਕਰਕੇ ਸਾਰੇ ਲੋਕਾਂ ਲਈ ਸੇਵਾ ਦੀ ਭਾਵਨਾ ਤੇ ਬਹੁਤ ਮਾਣ ਹੈ। “
FullSizeRender (2)
ਉਨ੍ਹਾਂ ਨੇ ਕਿਹਾ, “ਅਸੀਂ ਇਸ ਸਹਿਣਸ਼ੀਲ ਸਮਾਜ ਦਾ ਪਾਲਣ ਕਰਨਾ ਜਾਰੀ ਰੱਖਾਂਗੇ ਅਤੇ ਸਾਨੂੰ ਮਾਣ ਹੈ ਕਿ ਸੰਯੁਕਤ ਅਰਬ ਅਮੀਰਾਤ ਦੁਨੀਆਂ ਭਰ ਦੇ 200 ਤੋਂ ਵੱਧ ਵਿਆਪਕ ਭਾਈਚਾਰੇ ਦਾ ਘਰ ਹੈ.”ਸੁਰਿੰਦਰ  ਸਿੰਘ ਕੰਧਾਰੀ ਨੇ ਕਿਹਾ, “ਯੂਏਈ ਦੇ ਲੀਡਰਸ਼ਿਪ ਨੂੰ ਆਪਣੇ ਦੇਸ਼ ਨੂੰ ਨਵੀਂ ਦਿਸ਼ਾ ਵੱਲ ਲੈ ਜਾਣ ਦਾ ਇੱਕ ਦ੍ਰਿੜ ਇਰਾਦਾ  ਸੀ ਅਤੇ ਹੁਣ ਯੂਏਈ ਨੂੰ ਇੱਕ ਪ੍ਰਮੁੱਖ ਉਦਾਹਰਨ ਵਜੋਂ ਦੇਖਿਆ ਜਾ ਰਿਹਾ ਹੈ। ਅਸੀਂ ਯੂਏਈ  ਦੇ ਨੇਤਾਵਾਂ ਦੇ ਸ਼ੁਕਰਗੁਜ਼ਾਰ ਹਾਂ ਜਿਹਨਾ ਨੇ ਗੁਰਦੁਆਰੇ ਦੀ ਉਸਾਰੀ ਲਈ ਮੁਫ਼ਤ ਜ਼ਮੀਨ ਦਿਤੀ ਸੀ ਅਤੇ ਇਸ ਸ਼ਾਨਦਾਰ ਇਮਾਰਤ ਨੂੰ ਬਣਾਉਣ ਲਈ ਮਦਦ ਦੀ ਕੀਤੀ ਸੀ। ਹੁਣ ਅਸੀਂ ਹਫਤੇਵਾਰ 15 ਹਜ਼ਾਰ ਲੋਕਾਂ ਦੀ ਸੇਵਾ ਕਰ ਸਕਦੇ ਹਾਂ। “ਦੁਬਈ ਦੇ ਵਫਦ ਦੇ ਇਕ ਯਹੂਦੀ ਮੈਂਬਰ ਰੌਸ ਕੈਰੀਲ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ, “ਦੁਬਈ ਵਿਚ ਯਹੂਦੀ ਸਮਾਜ ਨਵਾਂ ਹੈ ਪਰ ਅਸੀਂ ਸਿੱਖਾਂ ਦੀ ਸੰਸਥਾ ਅਤੇ ਸੇਵਾ ਦੇ ਭਾਵ ਤੋਂ ਪ੍ਰਭਾਵਿਤ ਹਾਂ। ਇਹ ਅਸਲ ਵਿੱਚ ਇੰਟਰਫੇਥ ਰਿਲੇਸ਼ਨਸ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ.ਦੁਬਈ ਤੋਂ ਸੀਨੀਅਰ ਪਾਦਰੀ, ਕਮਿਊਨਿਟੀ ਚਰਚ, ਜਰਮੀ ਰਿੰਨੇ ਨੇ ਕਿਹਾ, “ਸਾਡੇ ਬਹੁਤ ਸਾਰੇ ਧਰਮ ਸਾਨੂੰ ਆਪਣੇ ਗੁਆਂਢੀਆਂ ਨੂੰ ਪਛਾਣਨ ਅਤੇ ਸਨਮਾਨ ਕਰਨ ਲਈ ਸਿਖਾਉਂਦੇ ਹਨ ਅਤੇ ਇੰਜ ਕਰਨਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ।

Install Punjabi Akhbar App

Install
×