ਸਿਡਨੀ ਹਾਰਬਰ ਉਪਰ ਸਾਲ 2022 ਦੇ ਦੋ ਪ੍ਰਮੁੱਖ ਸ਼ੋਆਂ ਦਾ ਐਲਾਨ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿਡਨੀ ਹਾਰਬਰ ਉਪਰ ਸਾਲ 2022 ਦੌਰਾਨ, ਸੰਸਾਰ ਪ੍ਰਸਿੱਧ 2 ਸ਼ੋਅ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਇੱਕ ਸ਼ੋਅ ‘ਹਾਂਡਾ ਓਪੇਰਾ’ ਤਾਂ 25 ਮਾਰਚ ਤੋਂ 24 ਅਪ੍ਰੈਲ 2022 ਤੱਕ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਯੁਨੈਸਕੋ ਦੀ ਸੰਸਾਰ ਪ੍ਰਸਿੱਧ ਵਿਰਾਸਤੀ ਸੂਚੀ ਵਿੱਚ ਸ਼ਾਮਿਲ ਕੋਕਾਟੂ ਆਈਲੈਂਡ ਉਪਰ ਵੀ ਅਜਿਹਾ ਹੀ ਇੱਕ ਸ਼ੋਅ ਕਰਵਾਇਆ ਜਾਵੇਗਾ ਜਿਸ ਲਈ 25 ਨਵੰਬਰ ਤੋਂ 18 ਦਿਸੰਬਰ, 2022 ਦੀ ਤਾਰੀਖ ਮਿੱਥੀ ਗਈ ਹੈ।
ਦੋਹਾਂ ਸ਼ੋਆਂ ਲਈ ਟਿਕਟਾਂ ਦੀ ਬੁਕਿੰਗ ਇਸ ਸਾਲ ਦੇ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਸ ਵਾਸਤੇ ਅਤੇ ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×