ਢੇਡ ਕਰੋੜ ਦੀ ਹੇਰੋਇੰਨ ਸਮੇਤ 2 ਅੋਰਤਾ ਅਤੇ 1ਵਿਅਕਤੀ ਗ੍ਰਿਫਤਾਰ

ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਪੰਜ ਮੈਂਬਰੀ ਵੱਡੇ ਗਿਰੋਹ ਦੀਆਂ ਦੋ ਅੋਰਤਾ ਅਤੇ ਇੱਕ ਆਦਮੀ ਨੂੰ ਢੇਡ ਕਰੋੜ ਦੀ ਹੈਰੋਇਨ, ਦੋ ਲੱਖ ਦੀ ਨਗਦੀ ਮੋਟਰਸਾਈਕਲ ਅਤੇ ਇੱਕ ਐਕਟਿਵਾ ਸਮੇਤ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ।ਜਦ ਕਿ ਦੋ ਦੋਸ਼ੀ ਭੱਜਣ ‘ਚ ਮੋਕੇ ਤੋਂ ਕਾਮਯਾਬ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਤਰਨ ਤਾਰਨ ਦੇ ਇੰਚਾਰਚ ਸੁਖਬੀਰ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਦੇ ਐਸ.ਐਸ.ਪੀ ਸ੍ਰੀ ਮਨਮੋਹਨ ਕੁਮਾਰ ਸ਼ਰਮਾਂ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕੰਮ ਕਰਦਿਆਂ ਥਾਣਾ ਸਿਟੀ ਤਰਨ ਤਾਰਨ ਦੇ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਮੁੱਖਬਰ ਖਾਸ ਇਤਲਾਹ ਦਿੱਤੀ ਕਿ ਇੱਕ ਗਿਰੋਹ ਦੇ ਚਾਰ ਪੰਜ ਮੈਂਬਰ ਜੋ ਕਿ ਦਿੱਲੀ ਤੋਂ ਹੈਰੋਇਨ ਲੈ ਕੇ ਤਰਨ ਤਾਰਨ ਵਿਖੇ ਸਪਲਾਈ ਕਰਦੇ ਹਨ।ਜੋ ਅੱਜ ਵੀ ਤਰਨ ਤਾਰਨ ਦੇ ਨਜਦੀਕ ਵੀ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ।ਜਿੰਨਾ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆਂ ਕਿ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਤੁਰੰਤ ਨਾਕਾਬੰਦੀ ਕਰਕੇ ਮਨਮੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਰਣਜੀਤਪੁਰਾ ਅੰਮ੍ਰਿਤਸਰ, ਨਵਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਅੰਮ੍ਰਿਤਸਰ, ਸਿਮਰਜੀਤ ਕੌਰ ਪੁੱਤਰ ਧਰਮ ਸਿੰਘ ਵਾਸੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 305 ਗ੍ਰਾਮ ਹੈਰੋਇਨ, ਦੋ ਲੱਖ ਰੁਪਏ ਨਗਦ, ਇੱਕ ਐਕਟਿਵਾ ਸਕੂਟਰੀ, ਇੱਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਅਤੇ ਗਿਰੋਹ ਦੇ ਦੋ ਮੈਂਬਰ ਕਰਮਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਤਰਨ ਤਾਰਨ ਅਤੇ ਰਣਜੀਤ ਸਿੰਘ ਪੁੱਤਰ ਸਤਨਾਮ ਸਿੰਘ ਮੋਕੇ ਤੋਂ ਭੱਜਣ ਵਿੱਚ ਫਰਾਰ ਹੋ ਗਏ।ਉਨ੍ਹਾਂ ਦੱਸਿਆਂ ਕਿ ਦੋਸ਼ੀਆਂ ਦੇ ਖਿਲ਼ਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks