ਕੋਵਿਡ-19 ਵੈਕਸੀਨ ਪਹਿਲਾਂ ਲੈਣ ਵਾਸਤੇ ਦੋ ਔਰਤਾਂ ਨੇ ਧਾਰਿਆ ਬਜ਼ੁਰਗਾਂ ਦਾ ਭੇਸ

(ਦ ਏਜ ਮੁਤਾਬਿਕ) ਹਰ ਕੋਈ ਜਾਣਦਾ ਹੈ ਕਿ ਕਰੋਨਾ ਦੀ ਭਿਆਨਕ ਬਿਮਾਰੀ ਨੇ ਸਮੁੱਚੇ ਸੰਸਾਰ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਹੁਣ ਜਦੋਂ ਕਿ ਇਸ ਦੀ ਐਂਟੀ ਡਾਟ (ਕੋਵਿਡ-19 ਵੈਕਸੀਨ) ਜਨਤਕ ਤੌਰ ਤੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਵਾਸਤੇ ਕੁੱਝ ਮਾਪਦੰਢ ਵੀ ਅਪਣਾਏ ਜਾ ਰਹੇ ਹਨ ਕਿ ਸਮਾਜ ਦੇ ਕਿਹੜੇ ਹਿੱਸੇ ਅਤੇ ਤਬਕੇ ਨੂੰ ਇਹ ਦਵਾਈ ਪਹਿਲਾਂ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਕੁੱਝ ਦੇਰ ਬਾਅਦ….., ਤਾਂ ਕੁੱਝ ਲੋਕਾਂ ਅੰਦਰ ਇਸ ਦਵਾਈ ਨੂੰ ਛੇਤੀ ਲੈ ਲੈਣ ਲਈ ਹੋੜ ਵੀ ਦਿਖਾਈ ਦੇ ਰਹੀ ਹੈ ਅਤੇ ਇਸ ਦੀ ਉਦਾਹਰਣ ਇੰਝ ਮਿਲਦੀ ਹੈ ਕਿ ਫਲੋਰਿਡਾ ਵਿਖੇ ਇਹ ਦਵਾਈ ਹਾਲ ਦੀ ਘੜੀ ਬਜ਼ੁਰਗਾਂ ਨੂੰ ਦਿੱਤੀ ਜਾ ਰਹੀ ਹੈ। ਸਥਾਨਕ ਦੋ ਔਰਤਾਂ, ਜੋ ਕਿ 45 ਸਾਲ ਦੀ ਉਮਰ ਦੀਆਂ ਹਨ, ਨੇ ਇਸ ਦਵਾਈ ਨੂੰ ਆਪਣੀ ਵਾਰੀ ਤੋਂ ਪਹਿਲਾਂ ਲੈ ਕੇ ਸੁਰੱਖਿਅਤ ਹੋਣ ਖਾਤਰ ਆਪਣੇ ਆਪ ਨੂੰ ਕੁੱਝ ਅਜਿਹਾ ਢਾਲਿਆ ਕਿ ਬਜ਼ੁਰਗਾਂ ਵਾਲੇ ਕੱਪੜੇ ਆਦਿ ਪਾ ਕੇ, ਅੱਖਾਂ ਉਪਰ ਐਨਕਾਂ ਲਗਾ ਕੇ, ਅਤੇ ਬਜ਼ੁਰਗਾਂ ਦੇ ਭੇਸ ਵਿੱਚ ਉਹ ਇਹ ਦਵਾਈ ਲੈਣ ਲਈ ਪਹੁੰਚ ਗਈਆਂ। ਫਲੋਰਿਡਾ ਦਾ ਉਕਤ ਖੇਤਰ ‘ਓਰਲੈਂਡੋ’, ਉਥੋਂ ਦੇ ਸਿਹਤ ਵਿਭਾਗ ਦੇ ਮੁਖੀ ਰੌਨ ਪਾਈਨੌ ਨੇ ਇਸ ਵਾਕਿਆ ਨੂੰ ਸਕਾਰਾਤਮਕ ਲੈਂਦਿਆਂ ਹੋਇਆਂ ਕਿਹਾ ਕਿ ਲੋਕਾਂ ਅੰਦਰ ਇਸ ਵੈਕਸੀਨ ਨੂੰ ਲੈਣ ਦੀ ਕਿੰਨੀ ਕੁ ਦਿਲਚਸਪੀ ਹੈ -ਇਹ ਤਾਂ ਜ਼ਾਹਿਰ ਹੋ ਹੀ ਚੁਕਿਆ ਹੈ ਅਤੇ ਉਹ ਵੀ ਸਾਬਿਤ ਹੋਇਆ ਹੈ ਦੋ ਮਹਿਲਾਵਾਂ ਵੱਲੋਂ…..। ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਜਲਦਬਾਜ਼ੀ ਦਿਖਾਉਣੀ ਵਾਜਿਬ ਨਹੀਂ ਅਤੇ ਲੋਕਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇੱਕ ਹੋਰ ਅਜਿਹੇ ਵੀ ਵਾਕਿਆ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕੁੱਝ ਮਾਮਲੇ ਦੇਖਣ ਨੂੰ ਮਿਲ ਰਹ ਹਨ ਜਿਵੇਂ ਕਿ ਇੱਕ ਮਾਮਲੇ ਵਿੱਚ ਇੱਕ ਕਨੇਡੀਅਨ ਅਮੀਰ ਜੋੜਾ ਵੀ ਇਸ ਦਵਾਈ ਨੂੰ ਲੈਣ ਵਾਸਤੇ ਸਥਾਨਕ ਇੰਡੀਜੀਨਸ ਭਾਈਚਾਰੇ ਦੀ ਕਤਾਰ ਵਿੱਚ ‘ਸਥਾਨਕ’ ਨਿਵਾਸੀ ਬਣ ਕੇ ਖੜ੍ਹ ਗਿਆ ਸੀ ਪਰੰਤੂ ਅਧਿਕਾਰੀਆਂ ਵੱਲੋਂ ਸਮਝਾਉਣ ਤੇ ਉਨ੍ਹਾਂ ਨੇ ਆਪਣੇ ਵਿਚਾਰ ਬਦਲ ਲਏ।

Install Punjabi Akhbar App

Install
×