ਨਿਊ ਸਾਊਥ ਵੇਲਜ਼ ਸਿਹਤ ਅਧਿਕਾਰੀਆਂ ਵੱਲੋਂ ਕਰੋਨਾ ਦੇ ਸ਼ੰਕਿਤ ਥਾਵਾਂ ਦੀ ਸੂਚੀ ਜਾਰੀ

(ਪਹਿਲ ਸੂਚੀ)

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਸਿਹਤ ਅਧਿਕਾਰੀਆਂ ਵੱਲੋਂ ਕਰੋਨਾ ਸ਼ੰਕਾ ਦੇ ਤਹਿਤ ਕੁੱਝ ਅਜਿਹੇ ਥਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਕਿ ਆਵਾਗਮਨ ਕਰਨ ਵਾਲਿਆਂ ਵਾਸਤੇ ਇਸ ਵਾਇਰਸ ਦਾ ਖ਼ਤਰਾ ਹੋ ਸਕਦਾ ਹੈ। ਇਸ ਦੇ ਤਹਿਤ ਦੋ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ -ਪਹਿਲ ਸੂਚੀ ਵਾਲੇ ਸਥਾਨਾਂ ਵਾਲੇ ਆਪਣੇ ਆਪ ਨੂੰ ਤੁਰੰਤ 14 ਦਿਨਾਂ ਵਾਸਤੇ ਆਈਸੋਲੇਟ ਕਰਨ ਅਤੇ ਭਾਵੇਂ ਕੋਈ ਬਾਹਰੀ ਲੱਛਣ ਹੈ ਜਾਂ ਨਹੀਂ, ਆਪਣਾ ਕੋਵਿਡ-19 ਟੈਸਟ ਤੁਰੰਤ ਕਰਵਾਉਣ ਅਤੇ ਜੇਕਰ ਟੈਸਟ ਦਾ ਨਤੀਜਾ ਨੈਗੇਟਿਵ ਵੀ ਆਉਂਦਾ ਹੈ ਤਾਂ ਵੀ ਆਪਣੇ ਆਪ ਨੂੰ ਤੁਰੰਤ 14 ਦਿਨਾਂ ਲਈ ਆਈਸੋਲੇਟ ਕਰਨ।

(ਦੂਸਰੀ ਸੂਚੀ)

ਦੂਸਰੀ ਸੂਚੀ ਤਹਿਤ ਆਉਂਦੀਆਂ ਥਾਵਾਂ ਉਪਰ ਆਉਣ ਜਾਉਣ ਵਾਲੇ ਲੋਕ ਆਪਣੀ ਸਿਹਤ ਦਾ ਪੂਰਨ ਤੌਰ ਤੇ ਧਿਆਨ ਰੱਖਣ ਅਤੇ ਜੇਕਰ ਕਿਸੇ ਕਿਸਮ ਦੇ ਕੋਈ ਕਰੋਨਾ ਦੇ ਲੱਛਣ ਦਿਖਾਈ ਦੇਣ ਜਾਂ ਮਹਿਸੂਸ ਹੋਣ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਆਪਣੇ ਆਪ ਨੂੰ ਆਈਸੋਲੇਟ ਕਰ ਲੈਣ।

Install Punjabi Akhbar App

Install
×