ਕਬੱਡੀ ਪ੍ਰਮੋਟਰਾਂ ਵਲੋਂ ਸਪਾਂਸਰ ਸਮਾਨ ਦੇ ਭਰੇ ਦੋ ਟਰੱਕ ਦਿੱਲੀ ਲਈ ਕੀਤੇ ਰਵਾਨਾ

ਕਬੱਡੀ ਸੰਸਥਾਵਾਂ ਅਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਵਲੋਂ ਬੀਤੇ 51 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਵਿਸ਼ਾਲ ਧਰਨਿਆਂ ਵਿਚ ਸ਼ਾਮਲ ਕਿਸਾਨਾਂ ਲਈ ਲੋੜੀਂਦੀ ਰਸਦ ਅਤੇ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਹੈ। ਅੱਜ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਪਾਣੀ ਅਤੇ ਦੁੱਧ ਦੇ ਭਰੇ 2 ਟਰੱਕ ਦਿੱਲੀ ਲਈ ਰਵਾਨਾ ਕੀਤੇ ਗਏ। ਇਨ੍ਹਾਂ ਜਰੂਰੀ ਵਸਤਾਂ ਨਾਲ ਭਰੇ ਟਰੱਕਾਂ ਨੂੰ ਫੈਡਰੇਸ਼ਨ ਦੇ ਕੋਚਾਂ ਅਤੇ ਦਾਨੀ ਸੱਜਣਾਂ ਦੇ ਸਾਥੀਆਂ ਦੀ ਹਾਜਰੀ ਵਿਚ ਜਾਣਕਾਰੀ ਦਿੰਦਿਆਂ ਸ. ਸੁਰਜਨ ਸਿੰਘ ਚੱਠਾ ਪ੍ਰਧਾਨ ਨਾਰਥ ਇੰਡੀਆਂ ਕਬੱਡੀ ਫੈਡਰੇਸ਼ਨ ਨੇ ਦੱਸਿਆ ਕਿ ਫੈਡਰੇਸ਼ਨ ਵਲੋਂ ਇਕ ਟਰੱਕ ਇੰਗਲੈਂਡ ਦੀਆਂ ਕਬੱਡੀ ਕਲੱਬਾਂ ਲੈਸਟਰ ਕਬੱਡੀ ਕਲੱਬ, ਰੈਡਿੰਗ ਐਂਡ ਡੋਰਨੇ ਕਬੱਡੀ ਕਲੱਬ, ਸਿੱਖ ਟੈਂਪਲ ਯੂਨਾਈਟਡ ਕਬੱਡੀ ਕਲੱਬ ਵੁਲਵਰਹੈਪਟਨ, ਸਿੱਖ ਟੈਂਪਲ ਕਬੱਡੀ ਕਲੱਬ ਬਰਮਿੰਘਮ, ਪੰਜਾਬ ਯੁਨਾਈਟਡ ਕਬੱਡੀ ਕਲੱਬ ਵੁਲਵਰਹੈਪਟਨ, ਡੋਕਸੀ ਯੂ.ਕੇ., ਫੋਰਟਲ ਕੰਪਨੀ ਅਤੇ ਆਸਟ੍ਰੇਲੀਆ ਦੇ ਪ੍ਰਸਿੱਧ ਕਾਰੋਬਾਰੀ ਅਤੇ ਕਬੱਡੀ ਪ੍ਰਮੋਟਰ ਸਰਬਜੀਤ ਸਿੰਘ ਢਿੱਲੋਂ ਅਤੇ ਰੁਪਿੰਦਰ ਬਰਾੜ (ਪਨਵੈਕ ਗਰੁੱਪ) ਵਲੋਂ ਪਾਣੀ ਦੇ ਟਰੱਕ ਦੀ ਸੇਵਾ ਕੀਤੀ ਗਈ ਹੈ ਜੋ ਹਰਿਆਣਾ-ਰਾਜਸਥਾਨ ਸਰੱਹਦ ਸਾਂਝਪੁਰ ਬਾਰਡਰ ਲਈ ਰਵਾਨਾ ਕੀਤਾ ਗਿਆ। ਸ. ਚੱਠਾ ਨੇ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੰਘਰਸ਼ ਕਰ ਰਹੇ ਕਿਸਾਨਾਂ ਲਈ ਹੁਣ ਤੱਕ ਫੈਡਰੇਸ਼ਨ ਵਲੋਂ ਪਾਣੀ, ਦੁੱਧ, ਬਦਾਮ-ਸੌਗੀ,ਪੌਲੀਥੀਨ ਅਤੇ ਡਿਸਪੋਸਲ ਸਮਾਨ ਆਦਿ ਦੇ 10 ਟਰੱਕ ਵੱਖ ਵੱਖ ਬਾਰਡਰਾਂ ‘ਤੇ ਭੇਜੇ ਜਾ ਚੁੱਕੇ ਹਨ ਜਿਨਹਾਂ ਲਈ ਫੈਡਰੇਸ਼ਨ ਇਨ੍ਹਾਂ ਕਬੱਡੀ ਪ੍ਰਮੋਟਰਾਂ ਅਤੇ ਦਾਨੀ ਸੱਜਣਾਂ ਦੀ ਬਹੁਤ ਧੰਨਵਾਦੀ ਹੈ। ਉਨਹਾਂ ਮੋਰਚੇ ਵਿਚ ਡਟੇ ਨੌਜਵਾਨਾਂ ਨੂੰ 26 ਜਨਵਰੀ ਦੀ ਇਕੱਤਰਤਾ ਨੂੰ ਲੈ ਕੇ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਪਰਮਜੀਤ ਚੱਠਾ ਯੂ.ਕੇ. ਫੈਡਰੇਸ਼ਨ ਦੇ ਖਜਾਨਚੀ ਜਸਵੀਰ ਸਿੰਘ ਧਨੋਆ, ਕੋਚ ਸ਼ਿੰਦਾ ਸੂਜਾਪੁਰ, ਕੋਚ ਹੈਪੀ ਲਿੱਤਰਾਂ, ਕੋਚ ਕਾਲਾ ਕੁਲਥਮ,ਕੋਚ ਲਾਲੀ ਰਾਇਲ ਕਿੰਗ, ਆੜ੍ਹਤੀਆ ਅਰੁਣ ਗੁਪਤਾ ਵੀ ਹਾਜਰ ਸਨ।
ਦੂਜਾ ਟਰੱਕ ਜੋ ਵੇਰਕਾ ਦੁੱਧ ਅਤੇ ਪੀਣ ਵਾਲੇ ਪਾਣੀ ਨਾਲ ਭਰਿਆ ਹੋਇਆ ਸੀ, ਟਿਕਰੀ ਬਾਰਡਰ ‘ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਲਈ ਭੇਜਿਆ ਗਿਆ ਇਸ ਸਬੰਧੀ ਕੋਚ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਟਰੱਕ ਦੀ ਸੇਵਾ ਐਨ.ਆਰ.ਆਈ. ਕਬੱਡੀ ਪ੍ਰਮੋਟਰ ਬੂਟਾ ਲੋਧੀ ਤੇ ਛਿੰਦਾ ਸਿਆਟਲ ਯੂ.ਐਸ.ਏ., ਸੁਰਜੀਤ ਸਿੰਘ ਸੀਤਾ ਅਤੇ ਮੰਗਾ ਯੂ.ਕੇ., ਸੋਖਾ ਕੈਨੇਡਾ ਅਤੇ ਢਿੱਲੋਂ ਬ੍ਰਦਰਜ਼ ਪਿੰਡ ਡੱਲੇਵਾਲ ਵਲੋਂ ਕੀਤੀ ਗਈ। ਇਸ ਮੌਕੇ ਡੱਲੇਵਾਲ ਪਿੰਡ ਦੀ ਸੰਗਤ ਵਿਚੋਂ ਮਾਸਟਰ ਗੁਰਦਿਆਲ ਸਿੰਘ। ਚਰਨਜੀਤ ਸਿੰਘ,ਭਜਨ ਸਿੰਘ, ਪ੍ਰੇਮਪਾਲ ਸਿੰਘ, ਕੁਲਵੰਤ ਸਿੰਘ, ਰਛਪਾਲ ਸਿੰਘ ਢਿੱਲੋਂ, ਅੰਤਰਾਸ਼ਟਰੀ ਕਬੱਡੀ ਖਿਡਾਰੀ ਨਰਭਿੰਦਰ ਸਿੰਘ ਭੈਰੋ ਮਾਜਰਾ ਅਤੇ ਜੱਸਾ ਖਰਖਣਾ ਆਦਿ ਸੱਜਣ ਹਾਜਰ ਸਨ। ਦਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਲੰਘੀ 10 ਜਨਵਰੀ ਨੂੰ ਕਿੰਗਜ ਸਪੋਰਟਸ ਕਲੱਬ ਸੈਕਰਾਮੈਂਟੋ ਵਲੋਂ ਕਿਸਾਨਾਂ ਲਈ ਸਰਦੀ ਨੂੰ ਵੇਖਦਿਆਂ ਗਰਮ ਗੱਦਿਆਂ , ਕੰਬਲਾਂ ਅਤੇ ਡਿਸਪੋਜੇਵਲ ਸਮਾਨ ਦਾ ਦਾ ਭਰਿਆ ਇਕ ਟਰੱਕ ਵੀ ਟਿਕਰੀ ਬਾਰਡਰ ‘ਤੇ ਭੇਜਿਆ ਗਿਆ ਸੀ। ਮਾ. ਗਰਦਿਆਲ ਸਿੰਘ ਨੇ ਪਿੰਡ ਦੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਸੱਜਣਾਂ ਵਲੋਂ ਕਿਸਾਨਾਂ ਲਈ ਇਹ ਵੱਡੀ ਸੇਵਾ ਭੇਜਣ ‘ਤੇ ਸਮੁੱਚੇ ਨਗਰ ਡੱਲੇਵਾਲ ਵਲੋਂ ਉਨਹਾਂ ਦਾ ਧੰਨਵਾਦ ਵੀ ਕੀਤਾ।

(ਪਰਮਜੀਤ ਸਿੰਘ ਬਾਗੜੀਆ) paramjit.bagrria@gmail.com

Install Punjabi Akhbar App

Install
×