ਅਧਿਆਪਕ ਸ੍ਰੀ ਘਣੀਆਂ ਦੀ ਲਿਖਤ,ਅਧਿਆਪਕਾ ਗੁਰਲਗਨ ਦੀ ਅਵਾਜ਼ -ਗ਼ਜ਼ਲ ‘ਨਿਕਲੀਏ ਨਾ ਬਾਹਰ’ ਨੂੰ ਮਿਲ ਰਿਹੈ ਭਰਪੂਰ ਹੰਗਾਰਾ

ਬਠਿੰਡਾ/ 4 ਜੂਨ/ — ਉੱਘੇ ਸ਼ਾਇਰ ਸ੍ਰੀ ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜਲ ਜੋ ਬੀਬਾ ਗੁਰਲਗਨ ਵੱਲੋਂ ਗਾਈ ਗਈ ਹੈ, ਨੂੰ ਭਰਪੂਰ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰੀ ਘਣੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਮੀਤ ਪ੍ਰਧਾਨ ਹਨ, ਉਹਨਾਂ ਦੀਆਂ ਪਹਿਲਾਂ ਵੀ ਕਈ ਗ਼ਜਲਾਂ ਨੂੰ ਵੱਖ ਵੱਖ ਅਵਾਜ਼ਾਂ ਵਿੱਚ ਸਰੋਤਿਆਂ ਦੇ ਰੂਬਰੂ ਕੀਤਾ ਜਾ ਚੁੱਕਾ ਹੈ।

ਦੁਨੀਆਂ ਵਿੱਚ ਫੈਲੇ ਕਰੋਨਾ ਸੰਕਟ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਗਿਆਨਕ ਢੰਗ ਨਾਲ ਰੌਸ਼ਨੀ ਪਾਉਂਦੀ ਸ੍ਰੀ ਘਣੀਆਂ ਦੀ ਇਹ ਗ਼ਜਲ ‘ਨਿਕਲੀਏ ਨਾ ਬਾਹਰ’ ਨੂੰ ਬੀਬਾ ਗੁਰਲਗਨ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ। ਇਸ ਗ਼ਜਲ ਨੂੰ ਯੂ-ਟਿਊਬ ਚੈਨਲਾਂ, ਵੱਟਸਟੈਪ, ਅਕਾਸ਼ਵਾਣੀ ਰੇਡੀਓ ਦੇ ਵੱਖ ਵੱਖ ਕੇਂਦਰਾਂ ਤੋਂ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਘਣੀਆਂ ਨੇ ਦੱਸਿਆ ਕਿ ਇਸ ਗ਼ਜ਼ਲ ਦਾ ਸੰਗੀਤ ਨੌਜਵਾਨ ਸੰਗੀਤਕਾਰ ਕੁੰਵਰ ਬਰਾੜ ਨੇ ਦਿੱਤਾ ਹੈ ਅਤੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਕੰਪਨੀ ਪੀਕ ਪੁਆਇੰਟ ਸਟੂਡੀਓਜ਼ ਵੱਲੋਂ ਲਾਂਚ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਪਣੀ ਇਸ ਰਚਨਾ ਵਿੱਚ ਜਿੱਥੇ ਕਰੋਨਾ ਸੰਕਟ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਮਜਦੂਰ ਵਰਗ ਦੀ ਤ੍ਰਾਸਦੀ ਨੂੰ ਪੇਸ ਕੀਤਾ ਹੈ ਉੱਥੇ ਹਕੂਮਤ ਦੀ ਇਸ ਸੰਕਟ ਦੇ ਹੱਲ ਲਈ ਨਾ ਅਹਿਲੀਅਤ ਅਤੇ ਉਦਾਸੀਨਤਾ ਨੂੰ ਵੀ ਲੋਕ ਕਚਿਹਰੀ ਵਿੱਚ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸ੍ਰੀ ਘਣੀਆਂ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਬਜ਼ਾਰੂ ਗਾਇਕੀ ਦੇ ਬਦਲ ਵਜੋਂ ਸਾਹਿਤਕ ਅਤੇ ਸੱਭਿਆਚਾਰਕ ਗਾਇਕੀ ਨੂੰ ਪ੍ਰਫੁੱਲਤ ਕਰਨ ਲਈ ਉਚੇਚੇ ਯਤਨ ਕਰਦੇ ਰਹਿਣਗੇ। ਇਸ ਦੌਰਾਨ ਗੁਰਲਗਨ ਨੇ ਕਿਹਾ ਕਿ ਸ੍ਰੀ ਘਣੀਆਂ ਦੀ ਇਸ ਲੋਕ ਪੱਖੀ ਲਿਖਤ ਨੂੰ ਗਾ ਕੇ ਉਸਨੂੰ ਭਰਪੂਰ ਸੰਤੁਸਟੀ ਮਿਲੀ ਹੈ। ਉਹਨਾਂ ਪੂਰੇ ਦਾਅਵੇ ਤੇ ਵਿਸ਼ਵਾਸ ਨਾਲ ਕਿਹਾ ਕਿ ਉਹ ਕਦੇ ਵੀ ਬਜ਼ਾਰੂ ਗਾਇਕੀ ਦਾ ਹਿੱਸਾ ਨਹੀਂ ਬਣੇਗੀ, ਕਿਉਂਕਿ ਉਹ ਅਧਿਆਪਨ ਜਿਹੇ ਪਵਿੱਤਰ ਪੇਸ਼ੇ ਨਾਲ ਜੁੜੀ ਹੋਈ ਹੈ ਅਤੇ ਉਸਦੇ ਸਾਹਮਣੇ ਕੋਈ ਆਰਥਿਕ ਸੰਕਟ ਵੀ ਨਹੀਂ ਹੈ। ਉਸਨੇ ਕਿਹਾ ਕਿ ਉਸਦੇ ਜੀਵਨ ਦਾ ਇੱਕੋ ਇੱਕ ਉਦੇਸ਼ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸ;ੇਵਾ ਕਰਨਾ ਹੈ। ਵਰਨਣਯੋਗ ਹੈ ਕਿ ਗੁਰਲਗਨ ਨੂੰ ਉਕਤ ਗ਼ਜ਼ਲ ਤੋਂ ਇਲਾਵਾ ਉਸਦੇ ਇੱਕ ਹੋਰ ਗੀਤ ‘ਮਹਿੰਦੀ ਰੰਗਾ ਸੂਟੜਾ’ ਨੂੰ ਵੀ ਸਰੋਤਿਆਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।

Install Punjabi Akhbar App

Install
×