Deprecated: Required parameter $position follows optional parameter $tags in /home/punjabia/public_html/wp-content/plugins/fluentformpro/src/Components/Post/Components/PostContent.php on line 14
ਚਾਕੂਬਾਜ਼ੀ -ਇੱਕ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਰੂਪ ਵਿੱਚ ਜ਼ੇਰੇ ਇਲਾਜ | Punjabi Akhbar | Punjabi Newspaper Online Australia

ਚਾਕੂਬਾਜ਼ੀ -ਇੱਕ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਰੂਪ ਵਿੱਚ ਜ਼ੇਰੇ ਇਲਾਜ

ਸਿਡਨੀ ਦਾ ਰਾਇਲ ਈਸਟਰ ਸ਼ੋਅ ਬਣਿਆ ਘਾਤਕ

ਸਿਡਨੀ ਵਿੱਚ ਚੱਲ ਰਿਹਾ ਰਾਇਲ ਈਸਟਰ ਸ਼ੋਅ ਵਿੱਚਲਾ ਮੰਜ਼ਰ ਉਦੋਂ ਘਾਤਕ ਬਣ ਗਿਆ ਜਦੋਂ ਆਪਸ ਵਿੱਚ ਲੜਾਈ ਦੀ ਇੱਕ ਘਟਨਾ ਦੌਰਾਨ ਚਾਕੂ ਚੱਲ ਪਏ ਅਤੇ ਇਸ ਦੌਰਾਨ ਇੱਕ ਨੌਜਵਾਨ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਮਿੰਟਾਂ ਸਕਿੰਟਾਂ ਵਿੱਚ ਹੀ ਖੁਸ਼ੀਆਂ ਅਤੇ ਮਨੋਰੰਜਨ ਭਰਿਆ ਮਾਹੌਲ, ਬੀਤੀ ਰਾਤ ਦੇ 8 ਕੁ ਵਜੇ ਦੇ ਕਰੀਬ, ਉਕਤ ਲੜਾਈ ਹੋਣ ਕਾਰਨ, ਜੁਰਮ ਵਾਲੀ ਥਾਂ ਵਿੱਚ ਤਬਦੀਲ ਹੋ ਗਿਆ ਅਤੇ ਚੱਲ ਰਹੇ ਸ਼ੋਅ ਨੂੰ ਬੰਦ ਕਰ ਦਿੱਤਾ ਗਿਆ।
ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਇੰਸਪੈਕਟਰ ਮਾਰਕ ਵ੍ਹੀਟਾਕਰ ਨੇ ਕਿਹਾ ਕਿ ਜਦੋਂ ਉਹ ਜੁਰਮ ਵਾਲੀ ਥਾਂ ਤੇ ਪਹੁੰਚੇ ਤਾਂ ਦੋ ਨੌਜਵਾਨ ਬੱਚੇ ਚਾਕੂ ਲੱਗਣ ਕਾਰਨ ਖੂਨ ਨਾਲ ਲੱਥਪਥ ਪਏ ਸਨ। ਇੱਕ ਜ਼ਖ਼ਮੀ ਲੜਕੇ ਨੂੰ ਤਾਂ ਛਾਤੀ ਵਿੱਚ ਚਾਕੂ ਮਾਰਿਆ ਗਿਆ ਸੀ ਅਤੇ ਉਸਨੂੰ ਦਿਲ ਸਬੰਧੀ ਪ੍ਰੇਸ਼ਾਨੀਆਂ ਵੀ ਆ ਚੁਕੀਆਂ ਸਨ ਅਤੇ ਬਾਅਦ ਵਿੱਚ ਉਸੀ ਲੜਕੇ ਦੀ ਮੌਤ ਵੀ ਹੋ ਗਈ।
ਦੂਸਰੇ ਲੜਕੇ ਦੀ ਲੱਤ ਵਿੱਚ ਚਾਕੂ ਮਾਰਿਆ ਗਿਆ ਸੀ ਜੋ ਕਿ ਵੈਸਟਮੀਡ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਜਾਰੀ ਹੈ।
ਪੁਲਿਸ ਨੇ ਇਸ ਜੁਰਮ ਸਬੰਧੀ ਮੌਕੇ ਤੋਂ ਹੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

Install Punjabi Akhbar App

Install
×