ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਪੰਜਾਬੀ ਭਰਾਵਾਂ ਦਾ ਕਤਲ

ਨਿਊਯਾਰਕ/ ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿੰਨਾ ਦੀ ਪਹਿਚਾਣ 25 ਸਾਲਾ ਚੇਤਨ ਢੀਂਡਸਾ ਤੇ 23 ਸਾਲਾ ਜੋਬਨ ਢੀਂਡਸਾ ਵਜੋਂ ਹੋਈ ਹੈ। ਜਿਨਾਂ ਦੀਆਂ  ਅੱਗ ਨਾਲ ਸੜੀਆਂ ਲਾਸ਼ਾਂ ਲੰਘੀ ਸਵੇਰੇ ਨੂੰ ਇੱਕ ਅੱਗ ਨਾਲ ਸੜੇ ਹੋਏ ਘਰ ਚੋਂ ਮਿਲੀਆਂ ਸਨ।  ਇਸ ਘਟਨਾ ਨੂੰ ਲੋਅਰਮੇਨਲੈਂਡ ਵਿੱਚ ਚੱਲ ਰਹੀ ਗੈਂਗ ਹਿੰਸਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਆਰਸੀਐਮਪੀ ਦੇ ਮੁਤਾਬਕ ਇਹ ਕਤਲ ਲੋਅਰਮੇਨਲੈੰਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਸਬੰਧਤ ਹੈ । ਆਰਸੀਐਮਪੀ ਨੇ ਇਹ ਗੱਲ ਵੀ ਆਖੀ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਰੱਗ ਤੇ ਗੈਂਗ ਹਿੰਸਾ ਨਾਲ ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਭਾਈਚਾਰਾ ਲੰਮੇ ਸਮੇਂ ਤੋਂ ਪੀੜ੍ਹਤ  ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਨੋਜਵਾਨ ਗੈਂਗ ਹਿੰਸਾ ਵਿੱਚ ਇੱਥੇ ਮਾਰੇ ਜਾ ਚੁੱਕੇ ਹਨ।

Install Punjabi Akhbar App

Install
×