ਮੈਲਬੋਰਨ ਬੀਚ ਉਪਰ ਸਮੁੰਦਰੀ ਪਾਣੀਆਂ ਵਿੱਚ ਡੁੱਬਣ ਕਾਰਨ ਦੋ ਪੰਜਾਬੀ ਨੌਜੁਆਨਾਂ ਦੀ ਮੌਤ

(ਐਨ.ਜ਼ੈਡ. ਪੰਜਾਬੀ ਨਿਊਜ਼ ਦੇ ਹਵਾਲੇ ਨਾਲ) ਮੈਲਬੋਰਨ ਤੋਂ ਕਰੀਬ 220 ਕਿ. ਮੀਟਰ ਦੂਰੀ ਤੇ ਦੱਖਣ-ਪੂਰਬ ਵਿੱਚ ਸਥਿਤ ਸਕਾਇਕੀ ਬੀਚ ਉਪਰ ਕ੍ਰਿਸਮਿਸ ਦੇ ਤਿਉਹਾਰ ਮੌਕੇ ਸਮੁੰਦਰੀ ਪਾਣੀਆਂ ਵਿੱਚ ਆਨੰਦ ਮਾਣਦੇ ਦੋ ਪੰਜਾਬੀ ਗੱਭਰੂ (ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ ਦੋਹੇਂ 26ਵਿਆਂ ਸਾਲਾਂ ਵਿੱਚ) ਦੇ ਡੁੱਬ ਕੇ ਮਰ ਜਾਣ ਕੀ ਖ਼ਬਰ ਨੇ ਸਮੁੱਚੇ ਪੰਜਾਬੀ ਭਾਈਚਾਰੇ ਅੰਦਰ ਸ਼ੋਕ ਦੀ ਲਹਿਰ ਫੈਲਾ ਦਿੱਤੀ ਹੈ। ਦੋਹੇਂ ਨੌਜੁਆਨ ਪੰਜਾਬ ਦੇ ਮੁਹਾਲੀ ਜਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਦੋਹੇਂ ਦੋਸਤ ਬੀਤੇ 20 ਸਾਲਾਂ ਤੋਂ ਆਪਸੀ ਦੋਸਤੀ ਵਿੱਚ ਸਨ ਅਤੇ ਚਾਰ ਸਾਲ ਪਹਿਲਾਂ ਦੋਹੇਂ ਇਕੱਠੇ ਹੀ ਵਿਦਿਆਰਥੀ ਵੀਜ਼ੇ ਉਪਰ ਆਸਟ੍ਰੇਲੀਆ ਆਏ ਸਨ ਅਤੇ ਦੋਹੇਂ ਇਕੱਠੇ ਹੀ ਹੁਣ ਇਸ ਦੁਨੀਆਂ ਨੂੰ ਅਲਵਿਦਾ ਵੀ ਕਹਿ ਗਏ ਹਨ। ਅਧਿਕਾਰੀਆਂ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਵੱਲੋਂ ਲੋਕਾਂ ਨੂੰ ਅਹਿਤਿਆਦ ਵਰਤਣ ਅਤੇ ਸਮੁੰਦਰੀ ਬੀਚਾਂ, ਨਦੀਆਂ, ਤਾਲਾਬਾਂ ਆਦਿ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਮਾਪਦੰਢਾਂ ਅਤੇ ਨਿਯਮਾਂ ਦਾ ਪਾਲਣ ਕਰੋ ਕਿਉਂਕਿ ਜਾਨਾਂ ਬਹੁਤ ਕੀਮਤੀ ਹੁੰਦੀਆਂ ਹਨ ਅਤੇ ਜਦੋਂ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਫੇਰ ਸਮਾਂ ਵਾਪਿਸ ਨਹੀਂ ਆਉਂਦਾ ਅਤੇ ਇਨਸਾਨ ਦੇ ਹੱਥ ਵਿੱਚ ਪਛਤਾਵੇ ਤੋਂ ਇਲਾਵਾ ਕੁੱਝ ਵੀ ਨਹੀਂ ਹੰਦਾ।

Install Punjabi Akhbar App

Install
×