23 ਸਾਲਾ ਅੰਤਰ ਰਾਸ਼ਟਰੀ ਵਿਦਿਆਰਥੀ ਇੰਦਰਜੀਤ ਸਿੰਘ ਸੋਹੀ ਅਤੇ 47 ਸਾਲਾ ਰਜਿੰਦਰ ਸਿੰਘ ਸਿੱਧੂ ਦੀ ਟਰੱਕ ਹਾਦਸੇ ਵਿੱਚ ਦਰਦਨਾਕ ਮੌਤ

ਨਿਊਯਾਰਕ/ ਉਂਟਾਰੀੳ — ਪਿਛਲੇ ਹਫ਼ਤੇ ਕੈਨੇਡਾ ਦੇ ਸੂਬੇ ਉਂਟਾਰੀੳ  ਵਿੱਚ ਇੱਕ ਟਰੱਕ ਹਾਦਸੇ ਵਿੱਚ ਟਰੱਕ ਨੂੰ ਭਿਆਨਕ ਅੱਗ ਲੱਗਣ ਨਾਲ਼ ਪੰਜਾਬ ਤੋ ਧੂਰੀ ਦੇ ਨਾਲ ਪਿਛੋਕੜ ਰੱਖਣ ਵਾਲੇ ਇਕ 23 ਸਾਲਾ ਇੰਟਰਨੈਸ਼ਨਲ ਸਟੂਡੈਂਟ  ਇੰਦਰਜੀਤ ਸਿੰਘ ਸੋਹੀ ਅਤੇ ਉਸ ਦੇ ਨਾਲ ਦੇ ਸਾਥੀ ਰਜਿੰਦਰ ਸਿੰਘ ਸਿੱਧੂ ਜਿਸ ਦਾ ਪਿਛੋਕੜ ਮੋਹਾਲ਼ੀ ਦੇ  ਨੇੜੇ ਪਿੰਡ ਚਟਾਮਲਾ ਸੀ ਜਿਸ ਦੀ ਉਮਰ 47 ਸਾਲ ਦੇ ਕਰੀਬ ਸੀ ਇੰਨਾ ਦੇ ਟਰੱਕ ਨੂੰ ਲੱਗੀ, ਅਤੇ ਅੱਗ ਵਿੱਚ ਇਹ ਦੋਨੇ ਝੁਲ਼ਸ ਜਾਣ ਨਾਲ਼ ਇੰਨਾਂ ਦੀ  ਬੇਹੱਦ ਦਰਦਨਾਕ ਮੋਕੇ ਤੇ ਹੀ ਮੌਤ ਹੋ ਗਈ।ਇੰਦਰਜੀਤ ਸਿੰਘ ਸੌਹੀ ਇਹ ਵਿੱਦਿਆਰਥੀ ਸੀ ਅਤੇ ਤਿੰਨ ਕੁ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ  ਵਿੱਚ ਆਏ ਸੀ ਤੇ ਅਜੇ ਪਿਛਲੇ ਮਹੀਨੇ ਹੀ ਹਾਈਵੇ ਤੇ ਟਰੱਕ ਚਲਾਉਣ ਲੱਗੇ ਸੀ ਅਤੇ ਬਦਕਿਸਮਤੀ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਨਹੀਂ ਮਿਲ਼ ਸਕੀ।ਦੋਨੋ ਡਰਾਈਵਰ ਅਲਬਰਟਾ ਦੀ  ਬੀਬੀਐਨ ਨਾਮੀਂ ਇਕ ਪੰਜਾਬੀ ਟਰਾਂਸਪੋਰਟ ਦੇ ਮਾਲਿਕਾਂ ਦੇ ਨਾਲ਼ ਕੰਮ ਕਰਦੇ ਸਨ। ਟਰੱਕ ਦਾ ਹਾਦਸਾ ਮਟਾਵਾ ਕੋਲ ਵਾਪਰਿਆ ਸੀ।

Install Punjabi Akhbar App

Install
×