ਕੈਨੇਡਾ ਚ’ ਟਰਾਲਿਆਂ ਨੂੰ ਲੱਗੀ ਅੱਗ ਚ’ ਦੋ ਪੰਜਾਬੀ ਨੌਜਵਾਨਾਂ ਦੀ ਮੋਤ

Inline image
( ਫਾਈਲ ਫੋਟੋ ਠਿਕਾ ਅਰਸ਼ਦੀਪ ਸਿੰਘ  )

ਨਿਊਯਾਰਕ/ ਬਰੈਂਪਟਨ 23 ਫ਼ਰਵਰੀ  — ਬੀਤੇ ਕਰੜੀ ਦਿਨਾਂ ਤੋਂ ਕੈਨੇਡਾ ਚ’ਨਿੱਤ ਦਿਨ ਹੁੰਦੇ ਸੜਕ ਹਾਦਸਿਆ ਵਿੱਚ ਮਾਵਾ ਦੇ ਪੁੱਤ ਇਸ ਸੰਸਾਰ ਤੋ ਸਦਾ ਲਈ ਤੁਰ ਜਾਣਦੀਆ ਖਬਰਾਂ ਮਿਲਦੀਆ ਹਨ,ਜੋ ਕਿ ਬਹੁਤ ਹੀ ਮੰਦਭਾਗਾ ਹੈ। ਹਾਲੇ ਪਿਛੇ ਜਿਹੇ ਹਾਈਵੇਅ 11ਤੇ ਵਾਪਰੇ ਹਾਦਸੇ ਦੀ ਖਬਰ ਅਜੇ ਠੰਡੀ ਨਹੀ ਸੀ ਹੋਈ ਕਿ ਇੱਕ ਹੋਰ ਮੰਦਭਾਗੀ ਖਬਰ ਆ ਗਈ। 

( ਫਾਈਲ ਫੋਟੋ ਮ੍ਰਿਤਕ ਸਿਦਕਪ੍ਰੀਤ ਸਿੰਘ  )

ਬ੍ਰਿਟਿਸ  ਕਲੰਬੀਆ ਵਿੱਚ ਵਾਪਰੇ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਟਰੱਕ ਦੇ ਹੋਈ ਭਿਆਨਕ ਟੱਕਰ ਚ’ ਟਰੱਕ ਨੂੰ ਅੱਗ ਲੱਗ ਜਾਣ ਕਾਰਨ ਉਹ ਝੁਲ਼ਸ ਕਿ ਮਾਰੇ ਗਏ ਜਿਹਨਾਂ ਦੇ ਨਾਮ ਅਰਸ਼ਪਰੀਤ ਤੇ ਸਿਦਕਪ੍ਰੀਤ  ਸਿੰਘ ਦੱਸਿਆ ਜਾ ਰਿਹਾ ਹੈ।ਮ੍ਰਿਤਕ ਸਿਦਕਪ੍ਰੀਤ ਸਿੰਘ ਅਜਨਾਲਾ ਦੇ ਪਿੰਡ ਸੈਂਸਰਾਂ ਕਲਾਂ ਅਤੇ ਦੂਸਰਾ ਮ੍ਰਿਤਕ ਨੋਜਵਾਨ ਪਿੰਡ ਰਾਮਦੀਵਾਲੀ ਬਲਾਕ ਤਰਸਿੱਕਾ ਜਿਲਾ ਅੰਮ੍ਰਿਤਸਰ ਦਾ ਸੀ ਇਹ ਲੋਕ ਕਰੀਬ ਢਾਈ ਕੁ ਸਾਲ ਪਹਿਲੇ ਪੜਾਈ ਕਰਨ ਕੈਨੇਡਾ ਆਏ ਸੀ ਅਤੇ ਕੁਝ ਮਹੀਨੇ ਪਹਿਲਾ ਪੜਾਈ ਖਤਮ ਹੋ ਜਾਣ ਤੇ ਇੰਨਾਂ ਨੂੰ ਵਰਕ ਪਰਮਟ ਮਿਲਣ ਤੇ ਰੋਜ਼ੀ ਰੋਟੀ ਲਈ ਇੰਨਾਂ ਨੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ ।ਨਵੇਂ ਬਣ ਰਹੇ ਡਰਾਈਵਰ ਨੌਜਵਾਨਾ ਨੂੰ ਕਮਰਸ਼ੀਅਲ ਵਹੀਕਲ ਲਈ ਤਜੁਰਬਾ ਹੋਣਾ ਜਰੂਰੀ ਹੈ।ਬਰੀਕੀਆ ਸਿੱਖਣੀਆ  ਬਹੁਤ ਜਰੂਰੀ ਹੈ ਸਥਾਨਕ ਕੰਪਨੀਆ ਨੂੰ ਵੀ ਬੇਨਤੀ ਆ ਕਿ ਤਜੁਰਬੇ ਦੇ ਅਧਾਰ ਤੇ  ਨੌਕਰੀਆ ਦਿੱਤੀਆ ਜਾਣ ਤਾਂ ਕਿ ਇਸ ਤਰਾਂ ਦੀਆਂ ਦਰਦਨਾਇਕ ਅਣਸੁਖਾਵੀਆ ਘਟਨਾਵਾ ਨੂੰ ਰੋਕਿਆ ਜਾ ਸਕੇ!।