ਜਰਮਨ ਤੋਂ ਲਿਆ ਕੇ 6 ਤਮਗੇ ਪੰਜਾਬ ਦੀ ਝੋਲੀ ਪਾਉਣ ਵਾਲੀਆਂ ਦੋ ਖਿਡਾਰਨਾ ਦਾ ਵਿਸ਼ੇਸ਼ ਸਨਮਾਨ

(ਫਰੀਦਕੋਟ) :- ਇਕੱਲੇ ਸ਼ਹਿਰ, ਜਿਲੇ ਜਾਂ ਪੰਜਾਬ ਹੀ ਨਹੀਂ ਬਲਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਫਰੀਦਕੋਟ ਦੀਆਂ ਦੋ ਹੋਣਹਾਰ ਬੇਟੀਆਂ ਨੇ ਪਿਛਲੇ ਦਿਨੀਂ ਜਰਮਨ ਵਿਖੇ ਹੋਏ ਆਈ.ਐੱਸ.ਐੱਫ.ਐੱਸ. ਚੈਂਪੀਅਨਸ਼ਿਪ ਵਿਸ਼ਵ ਕੱਪ ਸ਼ੂਟਿੰਗ ਮੁਕਾਬਲਿਆਂ ਵਿੱਚ 6 ਵੱਖ ਵੱਖ ਤਮਗੇ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਨਾਲ ਉਕਤ ਬੇਟੀਆਂ ਨੌਜਵਾਨ ਖਿਡਾਰੀਆਂ ਅਤੇ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਵੀ ਬਣੀਆਂ ਹਨ। ਸਥਾਨਕ ਫਰੀਦਕੋਟ ਸੜਕ ‘ਤੇ ਸਥਿੱਤ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਗੁੱਡ ਮੌਰਨਿੰਗ ਵੈੱਲਫ਼ੇਅਰ ਕਲੱਬ ਵੱਲੋਂ ਪੰਜ ਤਮਗੇ ਜਿੱਤਣ ਵਾਲੀ ਬੇਟੀ ਸਿਫਤ ਕੌਰ ਸਮਰਾ ਅਤੇ ਇਕ ਸੋਨੇ ਦਾ ਤਮਗਾ ਜਿੱਤਣ ਵਾਲੀ ਸਿਮਰਨਪ੍ਰੀਤ ਕੌਰ ਬਰਾੜ ਦੇ ਰੱਖੇ ਸਨਮਾਨ ਸਮਾਰੋਹ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐੱਮ.ਡੀ. ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਾ. ਪ੍ਰੀਤਮ ਸਿੰਘ ਛੌਕਰ ਨੇ ਆਖਿਆ ਕਿ ਉਹ ਉਕਤ ਬੇਟੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਅਤੇ ਕੋਚ ਦਾ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਆਪਣੇ ਸੰਬੋਧਨ ਦੌਰਾਨ ਪ੍ਰੋ. ਐੱਚ ਐੱਸ ਪਦਮ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਜਿੰਦਰ ਸਿੰਘ ਸਰਾਂ ਆਦਿ ਨੇ ਦੋਨੋਂ ਲੜਕੀਆਂ ਦੀ ਪੜਾਈ ਦੇ ਨਾਲ ਨਾਲ ਸਖਤ ਮਿਹਨਤ ਕਰਕੇ ਦਿੱਲੀ ਅਤੇ ਪੰਜਾਬ ਸਮੇਤ ਹੋਰ ਥਾਵਾਂ ‘ਤੇ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਪ੍ਰਸੰਸਾ ਕੀਤੀ। ਸਿਫਤ ਕੌਰ ਸਮਰਾ, ਸਿਮਰਨਪ੍ਰੀਤ ਕੌਰ ਬਰਾੜ, ਉਹਨਾਂ ਦੇ ਪਿਤਾ ਕ੍ਰਮਵਾਰ ਬੰਪੀ ਸਮਰਾ ਤੇ ਸ਼ਮਿੰਦਰ ਸਿੰਘ ਬਰਾੜ ਸਮੇਤ ਕੋਚ ਸੁਖਰਾਜ ਕੌਰ ਨੇ ਵੀ ਘਰੇਲੂ ਜਿੰਮੇਵਾਰੀਆਂ, ਪ੍ਰਾਪਤੀਆਂ, ਸਖਤ ਮਿਹਨਤ ਅਤੇ ਮੁਸ਼ਕਿਲਾਂ ਬਾਰੇ ਵੱਖ ਵੱਖ ਪਹਿਲੂਆਂ ਤੋਂ ਵਿਚਾਰ ਸਾਂਝੇ ਕੀਤੇ। ਕਲੱਬ ਵੱਲੋਂ ਦੋਨੋਂ ਬੇਟੀਆਂ ਦਾ ਸਨਮਾਨ ਚਿੰਨ, ਸਿਰੋਪਾਉ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ, ਜਦਕਿ ਰਾਮ ਮੁਹੰਮਦ ਸਿੰਘ ਆਜਾਦ ਵੱੈਲਫੇਅਰ ਸੁਸਾਇਟੀ ਸਮੇਤ ਹੋਰ ਵੀ ਅਨੇਕਾਂ ਸੰਸਥਾਵਾਂ ਤੇ ਜਥੇਬੰਦੀਆਂ ਨੇ ਆਪੋ-ਆਪਣੇ ਤੌਰ ‘ਤੇ ਵੀ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ), ਗੁਰਵਿੰਦਰ ਸਿੰਘ ਜਲਾਲੇਆਣਾ, ਕੁਲਵੰਤ ਸਿੰਘ ਚਾਨੀ, ਮਾ ਸੋਮਨਾਥ ਅਰੋੜਾ, ਅਮਰਦੀਪ ਸਿੰਘ ਦੀਪਾ, ਗੁਰਦੀਪ ਸਿੰਘ, ਸੁਰਿੰਦਰ ਸਿੰਘ ਸਦਿਉੜਾ, ਮਨਮੋਹਨ ਸਿੰਘ ਚਾਵਲਾ, ਮੋਹਨ ਲਾਲ ਗੁਲਾਟੀ, ਬਿੱਟਾ ਠੇਕੇਦਾਰ, ਜਸਬੀਰ ਸਿੰਘ ਸੇਠੀ, ਹਰਪ੍ਰੀਤ ਸਿੰਘ ਮੜਾਕ, ਰਛਪਾਲ ਸਿੰਘ ਭੁੱਲਰ, ਨਰਿੰਦਰ ਬੈੜ, ਰਵੀ ਅਰੋੜਾ, ਸੁਖਵੰਤ ਸਿੰਘ ਮੰਨੂੰ, ਬੇਅੰਤ ਸਿੰਘ ਸਿੱਧੂ, ਰਾਜ ਅਗਰਵਾਲ, ਡਾ. ਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਬਬਲੂ, ਅਜੈਬ ਸਿੰਘ, ਗੁਰਨਾਮ ਸਿੰਘ ਢਿੱਲੋਂ, ਅਵਤਾਰ ਸਿੰਘ ਵੜਿੰਗ, ਮਨਜਿੰਦਰ ਸਿੰਘ ਗੋਪੀ, ਸੰਜੀਵ ਕਾਲੜਾ, ਜਗਜੀਤ ਸਿੰਘ ਸੁਪਰਡੈਂਟ, ਡਾ ਸੁਭਾਸ਼ ਚੰਦਰ, ਗੁਰਮੀਤ ਸਿੰਘ ਮੀਤਾ, ਸ਼ਾਮ ਲਾਲ ਚਾਵਲਾ, ਹਰਨੇਕ ਸਿੰਘ ਚੰਨੀ, ਗੁਰਮੀਤ ਸਿੰਘ ਸੀਟਾ, ਮਹਿੰਦਰ ਸਿੰਘ ਮਦਾਨ, ਅਵਤਾਰ ਸਿੰਘ, ਪ੍ਰੇਮਜੀਤ ਸਿੰਘ ਬਰਾੜ, ਜਰਨੈਲ ਸਿੰਘ ਮਾਨ, ਸੁਖਦੇਵ ਸਿੰਘ, ਸੁਰਜੀਤ ਸਿੰਘ, ਵਿਨੋਦ ਕੁਮਾਰ, ਮੁਖਤਿਆਰ ਸਿੰਘ ਮੱਤਾ, ਨਰਜਿੰਦਰ ਸਿੰਘ ਖਾਰਾ ਆਦਿ ਸਮੇਤ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ, ਕਲੱਬਾਂ, ਸਭਾ-ਸੁਸਾਇਟੀਆਂ, ਐਸੋਸੀਏਸ਼ਨਾ, ਯੂਨੀਅਨਾ ਆਦਿ ਨਾਲ ਸਬੰਧਤ ਅਨੇਕਾਂ ਸ਼ਖਸ਼ੀਅਤਾਂ ਨੇ ਦੋਨੋਂ ਹੋਣਹਾਰ ਬੇਟੀਆਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

Install Punjabi Akhbar App

Install
×