ਪੱਛਮੀ ਆਸਟ੍ਰੇਲੀਆ ਦੇ ਹੋਟਲ ਕੁਆਰਨਟੀਨ ਵਿੱਚ ਦੋ ਲੋਕਾਂ ਨੂੰ ਹੋਇਆ ਕਰੋਨਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਰਥ ਦੇ ਦ ਮੈਕੁਆਇਰ ਹੋਟਲ ਵਿੱਚ ਦੋ ਯਾਤਰੀਆਂ ਦੇ ਕਰੋਨਾ ਸੰਕ੍ਰਮਣ ਨਾਲ ਸਥਾਪਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੱਛਮੀ ਆਸਟ੍ਰੇਲੀਆਈ ਸਿਹਤ ਅਧਿਕਾਰੀਆਂ ਦੇ ਦੱਸਣ ਮੁਤਾਬਿਕ, ਪਰਥ ਵਿਚ ਜਿਹੜੇ ਦੋ ਯਾਤਰੀ ਕਰੋਨਾ ਪਾਜ਼ਿਟਿਵ ਆਏ ਹਨ, ਉਨ੍ਹਾਂ ਦੀ ਕੰਟੈਕਟ ਟ੍ਰੇਸਿੰਗ ਦੀ ਪੜਤਾਲ ਜਾਰੀ ਹੈ। ਪਹਿਲਾਂ ਇਹ ਕਿਹਾ ਗਿਆ ਸੀ ਕਿ ਉਕਤ ਯਾਤਰੀ ਬਾਹਰਲੇ ਦੇਸ਼ਾਂ ਤੋਂ ਹੀ ਕਰੋਨਾ ਸਥਾਪਿਤ ਹੋ ਕੇ ਆਏ ਸਨ ਪਰੰਤੂ ਹੁਣ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਇਹ ਸੰਕ੍ਰਮਣ ਹੋਟਲ (ਪਰਥ ਦੇ ਦ ਮੈਕੁਆਇਰ ਹੋਟਲ) ਕੁਆਰਨਟੀਨ ਦੌਰਾਨ ਹੀ ਹੋਇਆ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਯਾਤਰੀਆਂ ਦੇ ਕਮਰੇ ਆਹਮੋ ਸਾਹਮਣੇ ਹਨ ਅਤੇ ਦੋਹਾਂ ਦਾ ਕਰੋਨਾ ਸੰਕ੍ਰਮਣ ਇਕੋ ਜਿਹਾ ਹੈ ਪਰੰਤੂ ਦੋਹੇਂ ਆਏ ਵੱਖਰੇ ਵੱਖਰੇ ਦੇਸ਼ਾਂ ਤੋਂ ਹਨ। ਹੋਟਲ ਦੇ ਛੇਵੀਂ ਮੰਜ਼ਿਲ ਦੇ ਹੋਰ ਯਾਤਰੀਆਂ ਨੂੰ ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਉਪਰ ਰਿਲੀਜ਼ ਕਰ ਦਿੱਤਾ ਗਿਆ ਸੀ ਪਰੰਤੂ ਸਿਹਤ ਅਧਿਕਾਰੀ ਉਨ੍ਹਾਂ ਯਾਤਰੀਆਂ ਦਾ ਹੁਣ ਮੁੜ ਤੋਂ ਟੈਸਟ ਕਰਨ ਦੀ ਵਿਉਂਤਬੰਦੀ ਕਰ ਰਹੇ ਹਨ। ਲੋਕਾਂ ਲਈ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਉਕਤ ਯਾਤਰੀਆਂ ਦੇ ਨੇੜੇ ਤੇੜੇ ਦੇ ਸੰਪਰਕ ਵਿੱਚ ਹੋਣ ਤਾਂ ਤੁਰੰਤ ਆਪਣੇ ਆਪ ਨੂੰ 14 ਦਿਨਾਂ ਲਈ ਕੁਆਰਨਟੀਨ ਕਰ ਲੈਣ ਅਤੇ ਸੰਭਾਵੀ ਪ੍ਰਭਾਵਾਂ ਦੇ ਮੱਦੇਨਜ਼ਰ ਤੁਰੰਤ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ।

Install Punjabi Akhbar App

Install
×