ਮੈਲਬੋਰਨ ਕਪ ਡੇਅ ਈਵੇਂਟ ਦੋਰਾਨ 2 ਲੋਕ ਪਾਏ ਗਏ ਕਰੋਨਾ ਪਾਜ਼ਿਟਿਵ, ਅੱਜ ਦੇ ਆਂਕੜਿਆਂ ਵਿੱਚ 1343 ਨਵੇਂ ਮਾਮਲੇ ਅਤੇ 10 ਮੌਤਾਂ ਦਰਜ

ਅਧਿਕਾਰਿਕ ਤੌਰ ਤੇ ਜਾਰੀ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ, ਵਿਕਟੌਰੀਆ ਰੇਸਿੰਗ ਕਲੱਬ ਵੱਲੋਂ ਜਾਰੀ ਸੂਚਨਾ ਮੁਤਾਬਿਕ ਮੈਲਬੋਰਨ ਕਪ ਡੇਅ ਈਵੇਂਟ ਦੋਰਾਨ 2 ਲੋਕ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਅਤੇ ਵੱਡੇ ਪੱਧਰ ਉਪਰ ਕੰਟੈਕਟ ਟਰੇਸਿੰਗ ਦਾ ਕੰਮ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਦਿ ਹੋਣ ਤੇ ਤੁਰੰਤ ਨਜ਼ਦੀਕੀ ਜਾਂਚ ਕੇਂਦਰਾਂ ਨਾਲ ਸੰਪਰਕ ਕਰਨ।
ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਨਾ ਦੇ 1343 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ 10 ਮੌਤਾਂ ਦੀ ਵੀ ਪੁਸ਼ਟੀ ਅੱਜ ਦੇ ਆਂਕੜਿਆਂ ਵਿਚ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ 18952 ਕਰੋਨਾ ਦੇ ਚਲੰਤ ਮਾਮਲੇ ਹਨ, 634 ਕਰੋਨਾ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ ਕਿ 109 ਆਈ.ਸੀ.ਯੂ. ਵਿੱਚ ਅਤੇ 73 ਵੈਂਟੀਲੇਟਰਾਂ ਉਪਰ ਹਨ। ਰਾਜ ਵਿੱਚ ਬੀਤੇ 7 ਦਿਨਾਂ ਦੀ ਕਰੋਨਾ ਮਾਰੀਜ਼ਾਂ ਦੇ ਆਂਕੜਿਆਂ ਦੀ ਦਰ 681 ਪ੍ਰਤੀ ਦਿਨ ਹੈ।

Install Punjabi Akhbar App

Install
×