ਨਿਊ ਸਾਊਥ ਵੇਲਜ਼ ਦੀ ਰਾਜ ਸਰਕਾਰ ਦੀ ਕੈਬਨਿਟ ਵਿੱਚ ਦੋ ਨਵੇਂ ਮੰਤਰੀ ਸ਼ਾਮਿਲ

ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਨੇ ਕੈਬਨਿਟ ਅੰਦਰ ਦੋ ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਹੈ।

ਸ਼੍ਰੀਮਤੀ ਨਾਟਾਲੀ ਵਾਰਡ (ਐਮ.ਐਲ.ਸੀ.) ਨੂੰ ਖੇਡਾਂ, ਬਹੁ-ਸਭਿਆਚਾਰ, ਸੀਨੀਅਰ ਅਤੇ ਵੈਟਰਨ ਨਾਲ ਸਬੰਧਤ ਵਿਭਾਗਾਂ ਦਾ ਮੰਤਰੀ ਬਣਾਇਆ ਗਿਆ ਹੈ।

ਐਲਿਸਟਰ ਹੈਂਸਕੇਨਜ਼ (ਕੂ-ਰਿੰਗ-ਗਾਈ ਤੋਂ ਐਮ.ਪੀ.) ਨੂੰ ਪਰਿਵਾਰਿਕ, ਭਾਈਚਾਰਕ ਅਤੇ ਅਪੰਗਤਾ ਦੀਆਂ ਸੇਵਾਵਾਂ ਵਾਲੇ ਵਿਭਾਗਾਂ ਦਾ ਮੰਤਰੀ ਬਣਾਇਆ ਗਿਆ ਹੈ।
ਉਨ੍ਹਾਂ ਇਨ੍ਹਾਂ ਦੋਹਾਂ ਮੰਤਰੀਆਂ ਦਾ ਉਪਚਾਰਿਕ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਦੀ ਵਧੀਆ ਕਾਰਗੁਜ਼ਾਰੀਆਂ ਦੇ ਮੱਦੇਨਜ਼ਰ ਇਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਉਮੀਦ ਹੈ ਕਿ ਇਹ ਮਾਣਯੋਗ ਮੰਤਰੀ ਆਪਣੇ ਕਾਰਜਾਂ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

Install Punjabi Akhbar App

Install
×