ਵਿਕਟੋਰੀਆ ਵਿੱਚ ਕਰੋਨਾ ਦੇ ਦੋ ਨਵੇਂ ਮਾਮਲੇ ਦਰਜ ਪਰੰਤੂ ਪਾਬੰਧੀਆਂ ਅੱਜ ਰਾਤ ਤੋਂ ਜਾਣਗੀਆਂ ਹੱਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨਿਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਕਰੋਨਾ ਦੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹ ਦੋਹੇਂ ਮਾਮਲੇ ਪਹਿਲਾਂ ਤੋਂ ਹੀ ਕਰੋਨਾ ਗ੍ਰਸਤ ਲੋਕਾਂ ਦੇ ਨਜ਼ਦੀਕੀ ਰਿਸ਼ਤੇਦਾਰੀਆਂ ਜਾਂ ਸੰਪਰਕਾਂ ਵਿਚੋਂ ਹਨ ਅਤੇ ਇਨ੍ਹਾਂ ਨੂੰ ਕੁਆਰਨਟੀਨ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਦੋਹਾਂ ਮਾਮਲਿਆਂ ਨਾਲ ਜਨਤਕ ਤੌਰ ਤੇ ਕੋਈ ਵੀ ਖ਼ਤਰਾ ਨਹੀਂ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਬੀਤੇ ਸਮਿਆਂ ਅੰਦਰ ਲਗਾਈਆਂ ਗਈਆਂ ਪਾਬੰਧੀਆਂ ਨੂੰ ਖ਼ਤਮ ਕੀਤਾ ਜਾਵੇ।
ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਅੱਜ ਰਾਤ 11:59 ਤੋਂ ਕ੍ਰਿਸਮਿਸ ਤੋਂ ਪਹਿਲਾਂ ਵਾਲੀਆਂ ਸਥਿਤੀਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਅਤੇ ਇਸ ਵਾਸਤੇ ਹੁਣ ਘਰਾਂ ਅੰਦਰ ਪ੍ਰਤੀ ਦਿਨ 30 ਵਿਅਕਤੀਆਂ ਦੇ ਆਉਣ ਜਾਣ ਦੀ ਇਜਾਜ਼ਤ ਹੋਵੇਗੀ, ਜੋ ਕਿ ਪਾਬੰਧੀਆਂ ਦੌਰਾਨ ਮਹਿਜ਼ 5 ਦੀ ਗਿਣਤੀ ਰੱਖੀ ਗਈ ਸੀ ਅਤੇ ਬਾਹਰਵਾਰ ਦੇ ਇਕੱਠਾਂ ਵਿੱਚ 100 ਲੋਕ ਸ਼ਾਮਿਲ ਹੋ ਸਕਣਗੇ।
ਜਨਤਕ ਟ੍ਰਾਂਸਪੋਰਟਾਂ ਜਿਵੇਂ ਕਿ ਟੈਕਸੀ, ਬੱਸਾਂ, ਸ਼ੇਅਰਡ ਵ੍ਹੀਕਲ, ਅਤੇ ਏਜਡ ਕੇਅਰ ਵਰਗੀਆਂ ਥਾਵਾਂ ਉਪਰ ਫੇਸ ਮਾਸਕ ਲਾਜ਼ਮੀ ਹੋਵੇਗਾ।
ਸਾਰੇ ਜਨਤਕ ਅਤੇ ਨਿਜੀ ਖੇਤਰਾਂ ਦੇ ਦਫ਼ਤਰਾਂ ਆਦਿ ਵਿਖੇ ਕੰਮ ਕਰਨ ਵਾਲਿਆਂ ਦੀ ਗਿਣਤੀ ਨੂੰ 75% ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਹੋਟਲ ਹੋਲੀਡੇਅ ਇਨ ਵਿਚ ਫੈਲੇ ਕਰੋਨਾ ਕਲਸਟਰ ਕਾਰਨ 5 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਸੀ ਅਤੇ ਇਸ ਦਾ ਮੁੱਖ ਮੰਤਵ ਸੀ ਕਿ ਕਰੋਨਾ ਦੀ ਲੜੀ ਨੂੰ ਤੋੜਿਆ ਜਾਵੇ ਅਤੇ ਪ੍ਰੀਮੀਅਰ ਅਤੇ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੀਤੇ 18 ਫਰਵਰੀ ਨੂੰ ਜਦੋਂ ਇਹ ਲਾਕਡਾਊਨ ਖ਼ਤਮ ਕੀਤਾ ਗਿਆ ਸੀ ਤਾਂ ਇਹੋ ਮੰਨਿਆ ਜਾਵੇਗਾ ਕਿ ਇਹ ਇੱਕ ਸਫਲ ਪ੍ਰਯੋਗ ਸੀ।

Welcome to Punjabi Akhbar

Install Punjabi Akhbar
×
Enable Notifications    OK No thanks