ਕੁਈਨਜ਼ਲੈਂਡ ਵਿੱਚ ਕਰੋਨਾ ਦੇ 2 ਨਵੇਂ ਮਾਮਲੇ ਦਰਜ, 1000 ਪਰਿਵਾਰ ਸੈਲਫ ਆਈਸੋਲੇਸ਼ਨ ਵਿੱਚ, ਕਲਸਟਰ ਦੇ ਆਂਕੜੇ ਵਧਣ ਦੀ ਸੰਭਾਵਨਾ

ਪ੍ਰੀਮੀਅਰ ਐਨੇਸਟੇਸੀਆ ਪਾਲਾਸ਼ਾਈ ਨੇ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਕਿ ਸਕੂਲ ਦੇ 2 ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਆਉਣ ਕਾਰਨ ਹਾਲ ਵਿੱਚ ਹੀ ਮਿਲੇ ਕਲਸਟਰ ਵਿਚਲੇ ਕਰੋਨਾ ਦੇ ਮਾਮਲਿਆਂ ਦੇ ਆਂਕੜੇ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਉਚੇਚੇ ਤੌਰ ਤੇ 1000 ਪਰਿਵਾਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕਿ ਸੇਂਟ ਟੋਮਜ਼ ਮੋਰੇ ਕਾਲਜ ਦੀ ਇੱਕ 13 ਸਾਲਾਂ ਦੀ ਸਕੂਲੀ ਵਿਦਿਆਰਥਣ ਦੇ ਕਰੋਨਾ ਪਾਜ਼ਿਟਵ ਆਉਣ ਤੋਂ ਬਾਅਦ, ਅਹਿਤਿਆਦਨ ਆਪਣੇ ਆਪ ਨੂੰ ਆਈਸੋਲੇਟ ਕੀਤਾ।
ਜ਼ਿਕਰਯੋਗ ਹੈ ਕਿ ਉਕਤ 13 ਸਾਲਾਂ ਉਕਤ ਵਿਦਿਆਰਥਣ (ਜੋ ਕਿ ਨਿਊ ਸਾਊਥ ਵੇਲਜ਼ ਤੋਂ ਆਏ ਇੱਕ ਪਰਵਾਰਕ ਰਿਸ਼ਤੇਦਾਰ ਤੋਂ ਕਰੋਨਾ ਪ੍ਰਭਾਵਿਤ ਹੋਈ ਸੀ) ਦੇ ਨਜ਼ਦੀਕੀ ਸਾਰੇ ਹੀ ਪਰਿਵਾਰਕ ਮੈਂਬਰ ਕੀ ਕਰੋਨਾ ਪਾਜ਼ਿਟਵ ਪਾਏ ਗਏ ਹਨ ਅਤੇ ਅੱਜ ਹੀ ਦੋ ਵਿਦਿਆਰਥੀਆਂ ਦੇ ਹੋਰ ਕਰੋਨਾ ਪਾਜ਼ਿਟਿਵ ਹੋਣ ਦੀ ਸੂਚਨਾ ਵੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੇ ਉਸਦੇ ਕਰੋਨਾ ਪਾਜ਼ਿਟਿਵ ਹੋਣ ਦੇ ਸਮੇਂ ਦੌਰਾਨ ਬਾਹਰ ਘੁੰਮਣ ਫਿਰਨ ਦੀ ਸੂਚਨਾ ਹੈ ਅਤੇ ਇਸ ਲਈ ਲੋੜੀਂਦੇ ਐਲਾਨ ਵੀ ਕੀਤੇ ਜਾ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks