
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਐਂਗਲੀਕੇਅਰ ਸਾਊਥ ਆਸਟ੍ਰੇਲੀਆ ਦੇ ਸੀ.ਈ.ਓ. ਪੀਟਰ ਸੈਂਡਮੈਨ ਅਨੁਸਾਰ, ਐਡੀਲੇਡ ਦੇ ਉਤਰੀ ਸਬਅਰਬ -ਬਰੋਮਪਟਨ ਵਿਖੇ ਸਥਿਤ ਐਂਗਲੀਕੇਅਰ ਏਜਡ ਕੇਅਰ ਹੋਮ ਅੰਦਰ ਕਰੋਨਾ ਦੇ 2 ਨਵੇਂ ਮਾਲਿਆਂ ਦੀ ਪੁਸ਼ਟੀ ਹੋਈ ਹੈ। ਉਕਤ ਦੋਹੇਂ ਵਿਅਕਤੀ ਏਜਡ ਹੋਮ ਕੇਅਰ ਦੇ ਸਟਾਫ ਮੈਂਬਰ ਹਨ ਅਤੇ ਹੁਣ ਇੱਥੇ ਮਿਲਣ ਵਾਲੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਬੀਤੇ ਕੱਲ੍ਹ, ਸੋਮਵਾਰ ਤੋਂ ਹੀ ਉਕਤ ਅਦਾਰੇ ਨੂੰ ਸਾਫ ਸਫਾਈ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਸਟਾਫ ਦੇ ਹੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਟੈਸਟਿੰਗ ਦਾ ਕੰਮ ਆਉਣ ਵਾਲੇ ਕੱਲ, ਬੁੱਧਵਾਰ ਤੱਕ ਸੰਪੂਰਨ ਕਰ ਲਿਆ ਜਾਵੇਗਾ ਅਤੇ ਜੇਕਰ ਕੋਈ ਹੋਰ ਪਾਜ਼ਿਟਿਵ ਵਿਅਕਤੀ ਦੀ ਪੁਸ਼ਟੀ ਹੁੰਦੀ ਹੈ ਤਾਂ ਉਸਨੂੰ ਇੱਕਦਮ ਇੱਥੋ ਹਟਾ ਲਿਆ ਜਾਵੇਗਾ ਅਤੇ ਕੁਆਰਨਟੀਨ ਕੀਤਾ ਜਾਵੇਗਾ। ਉਕਤ ਅਦਾਰੇ ਵਿੱਚ ਕਰੋਨਾ ਦਾ ਮਾਮਲਾ ਇੱਕ ਹੋਟਲ ਕੁਆਰਨਟੀਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜਿੱਥੋਂ ਕਿ ਇੱਕ ਬਾਹਰੋਂ ਆਏ ਵਿਅਕਤੀ ਕੋਲੋਂ, ਜਿਹੜਾ ਕਿ ਕੁਆਰਨਟੀਨ ਵਿੱਚ ਸੀ, ਇੱਕ ਸਾਫ ਸਫਾਈ ਵਾਲਾ ਕਰਮਚਾਰੀ ਸਥਾਪਿਤ ਹੋਇਆ ਅਤੇ ਫੇਰ ਉਸਦੇ ਘਰ ਦੇ ਮੈਂਬਰ ਕੋਵਿਡ-19 ਤੋਂ ਸਥਾਪਿਤ ਹੋ ਗਏ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਦੱਸਿਆ ਕਿ ਹੁਣ ਤੱਕ 34 ਮਾਮਲੇ ਦਰਜ ਕੀਤੇ ਜਾ ਚੁਕੇ ਹਨ ਅਤੇ ਇਨ੍ਹਾਂ ਵਿੱਚ ਇੱਕ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲਾਂ ਦੇ ਬਜ਼ੁਰਗ ਵੀ ਸ਼ਾਮਿਲ ਹਨ।