ਜੰਗਲ ਵਿੱਚ ਅੱਗ ਲਗਾਉਣ ਦੇ ਇਲਜ਼ਾਮਾਂ ਤਹਿਤ ਮੈਲਬੋਰਨ ਦੇ ਦੋ ਵਿਅਕਤੀਆਂ ਉਪਰ ਆਤੰਕਵਾਦੀ ਗਤੀਵਿਦੀਆਂ ਦੇ ਇਲਜ਼ਾਮ ਦਾਇਰ -ਕੱਲ੍ਹ ਕੀਤਾ ਗਿਆ ਸੀ ਗ੍ਰਿਫਤਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਦੀ ਪੁਲਿਸ ਨੇ ਕੁੱਝ ਨੌਜਵਾਨਾਂ ਨੂੰ -ਜੋ ਕਿ ਕਿਸੇ ਧਾਰਮਿਕ ਸੰਗਠਨ ਦੇ ਕਾਰਕੁਨ ਲਗਦੇ ਹਨ, ਆਤੰਕਵਾਦੀ ਗਤੀਵਿਧੀਆਂ ਖ਼ਿਲਾਫ਼ ਕੀਤੇ ਗਏ ਇੱਕ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਅਤੇ ਇਨ੍ਹਾਂ ਵਿੱਚ ਇੱਕ 19 ਸਾਲਾਂ ਦਾ ਅਤੇ ਇੱਕ 20 ਸਾਲਾਂ ਦੇ ਨੌਜਵਾਨ ਹਨ ਜੋ ਕਿ ਐਪਿੰਗ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੇ ਨਾਲ ਹੀ ਇੱਕ 16 ਦਾ ਲੜਕਾ (ਪੈਸਕੋ ਵੇਲ) ਵੀ ਸ਼ਾਮਿਲ ਸੀ ਅਤੇ ਇਨ੍ਹਾਂ ਤਿੰਨਾਂ ਨੂੰ ਉਤਰੀ ਮੈਲਬੋਰਨ ਦੇ ਜੰਗਲ ਵਾਲੇ ਇਲਾਕੇ ਵਿੱਚੋਂ ਬੀਤੇ ਕੱਲ੍ਹ, ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
19 ਸਾਲਾਂ ਵਾਲੇ ਨੌਜਵਾਨ ਨੂੰ ਆਤੰਕਵਾਦੀ ਕਾਰਵਾਈਆਂ ਕਰਨ, ਜੰਗਲ ਵਿੱਚ ਅੱਗ ਲਗਾਉਣ ਅਤੇ ਪੂਰੀ ਇੱਛਾ ਅਤੇ ਸਮਰੱਥਾ ਨਾਲ ਦੂਸਰਿਆਂ ਉਪਰ ਹਮਲਾ ਕਰਨ ਅਤੇ ਚੋਟ ਪਹੁੰਚਾਉਣ ਦੇ ਇਲਜ਼ਾਮਾਂ ਨਾਲ ਮੈਲਬੋਰਨ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ ਅਤੇ ਉਸ ਉਪਰ ਸਾਰੇ ਇਲਜ਼ਾਮ ਦਾਇਰ ਕਰ ਦਿੱਤੇ ਗਏ ਅਤੇ ਦੱਸਿਆ ਇਹ ਵੀ ਕਿਹਾ ਕਿ ਇਨ੍ਹਾਂ ਦੇ ਸਬੰਧ ਆਈ.ਐਸ.ਆਈ.ਐਸ. ਨਾਲ ਹਨ।
20 ਸਾਲਾ ਨੌਜਵਾਨ ਨੂੰ ਅੱਜ ਅਦਾਲਤ ਅੰਦਰ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ 16 ਸਾਲਾ ਲੜਕੇ ਨੂੰ ਬਿਨ੍ਹਾਂ ਕਿਸੇ ਇਲਜ਼ਾਮ ਆਦਿ ਦੇ ਛੱਡ ਦਿੱਤਾ ਗਿਆ ਹੈ।
ਬੀਤੇ ਮਹੀਨੇ -ਫਰਵਰੀ ਦੀ 18 ਤਾਰੀਖ ਨੂੰ ਐਪਿੰਗ ਵਿੱਚ ਲੱਗੀ ਜੰਗਲ ਦੀ ਅੱਗ, ਅਤੇ ਇਸ ਤੋਂ ਇਲਾਵਾ ਮੈਟਰੋਪੋਲਿਟਨ ਮੈਲਬੋਰਨ ਵਿਖੇ ਮਾਰਚ 10 ਨੂੰ ਇਰਾਦਤਨ ਝਗੜਾ ਕਰਨ ਅਤੇ ਦੂਸਰੇ ਨੂੰ ਚੋਟ ਪਹੁੰਚਾਉਣ ਆਦਿ ਕਾਰਨ ਇਹ ਤਿੰਨੋਂ ਨੌਜਵਾਨ ਪੁਲਿਸ ਦੀਆਂ ਨਿਗਾਹਾਂ ਵਿੱਚ ਚੜ੍ਹ ਗਏ ਸਨ ਅਤੇ ਪੁਲਿਸ ਇਨ੍ਹਾਂ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖ ਰਹੀ ਸੀ।
ਸਹਾਇਕ ਕਮਿਸ਼ਨਰ -ਸਕੋਟ ਲੀ (ਆਸਟ੍ਰੇਲੀਆਈ ਫੈਡਰਲ ਪੁਲਿਸ) ਨੇ ਜਾਣਕਾਰੀ ਵਿੱਚ ਦੱਸਿਆ ਕਿ ਤਿੰਨਾਂ ਨੂੰ ਪੁਲਿਸ ਦੇ ਆਤੰਕਵਾਦੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈਆਂ ਕਰਨ ਵਾਲੇ ਦਸਤੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਨ੍ਹਾਂ ਨੂੰ ਕਿਸੇ ਨੇ ਧਾਰਮਿਕ ਭਾਵਨਾਵਾਂ ਅਧੀਨ, ਲੋਕਾਂ ਅਤੇ ਸਮਾਜ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਕਰਨ ਵਾਸਤੇ ਪ੍ਰੇਰਿਆ ਹੋਇਆ ਹੈ ਅਤੇ ਇਹ ਲੋਕ ਅਜਿਹੀਆਂ ਗੈਰ-ਸਮਾਜਿਕ ਅਤੇ ਗੈਰ-ਕਾਨੂੰਨੀ ਕਾਰਵਾਈਆਂ ਵਿੱਚ ਲੁਪਤ ਹੋ ਚੁਕੇ ਹਨ। ਉਨ੍ਹਾਂ ਇਹ ਹੈਰਾਨੀ ਵੀ ਪ੍ਰਗਟਾਈ ਕਿ ਜਿੱਥੇ ਸਾਰੀ ਦੁਨੀਆਂ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਪੀੜਿਤ ਹੈ ਅਤੇ ਲੋਕ ਹਰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਤਾਂ ਉਥੇ ਅਜਿਹੇ ਗੈਰ-ਸਮਾਜਿਕ ਸੰਗਠਨ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਤੋ ਅਜਿਹੇ ਘਿਨੌਣੇ ਕਰਨਾਮੇ ਕਰਵਾ ਰਹੇ ਹਨ।

Install Punjabi Akhbar App

Install
×