ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੀਆਂ ਸ਼ੱਕੀ ਥਾਵਾਂ ਦੀਆਂ ਦੋ ਸੂਚੀਆਂ ਜਾਰੀ

(ਪਹਿਲੀ ਸੂਚੀ)

(ਦ ਏਜ ਮੁਤਾਬਿਕ) ਲਿਵਰਪੂਲ ਦੇ ਜੈਸਮਿਨ 1 ਲਿਬਨਾਨੀ ਰੈਸਟੋਰੈਂਟ ਅੰਦਰ ਇੱਕ ਸਟਾਫ ਮੈਂਬਰ ਦੇ ਕੋਵਿਡ-19 ਟੈਸਟ ਪਾਜ਼ਿਟਿਵ ਆਉਣ ਕਾਰਨ, ਸਿਹਤ ਅਧਿਕਾਰੀਆਂ ਵੱਲੋਂ ਦੋ ਸੂਚੀਆਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਰਾਹੀਂ ਲੋਕਾਂ ਨੂੰ ਸੈਲਫ ਕੁਆਰਨਟੀਨ ਹੋਣ (ਪਹਿਲੀ ਸੂਚੀ) ਜਾਂ ਫੇਰ ਆਪਣੀ ਸਿਹਤ ਅਤੇ ਲੱਛਣਾਂ ਦਾ ਧਿਆਨ ਰੱਖਣ (ਦੂਸਰੀ ਸੂਚੀ) ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਕਤ ਰੈਸਟੋਰੈਂਟ ਨੂੰ ਅੱਜ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਸਾਫ-ਸਫਾਈ ਜਾਰੀ ਹੈ।

(ਦੂਸਰੀ ਸੂਚੀ)

ਅਜਿਹੇ ਲੋਕ ਜਿਨ੍ਹਾਂ ਨੇ ਉਕਤ ਰੈਸਟੋਰੈਂਟ ਜਾਂ ਹੋਰ ਸ਼ੱਕੀ ਥਾਵਾਂ ਉਪਰ ਸ਼ਿਰਕਤ ਕੀਤੀ ਹੈ ਤਾਂ ਦਿੱਤੀਆਂ ਗਈਆਂ ਸੂਚੀਆਂ ਨੂੰ ਧਿਆਨ ਹਿਤ ਰੱਖਣ ਅਤੇ ਸਿਹਤ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਜਿਸ ਨਾਲ ਉਨ੍ਹਾਂ ਦੀ ਆਪਣੀ ਸਿਹਤ ਅਤੇ ਸਮੁੱਚੇ ਸਮਾਜ, ਰਾਜ ਅਤੇ ਦੇਸ਼ ਦੇ ਨਗਰਿਕਾਂ ਦੀ ਸਿਹਤ ਵੀ ਜੁੜੀ ਹੋਈ ਹੈ ਅਤੇ ਥੋੜ੍ਹੀ ਜਿਹੀ ਅਣਗਹਿਲੀ ਵੀ ਭਿਆਨਕ ਰੂਪ ਧਾਰ ਸਕਦੀ ਹੈ।

Install Punjabi Akhbar App

Install
×