ਬੁਰੇ ਕੰਮ ਦਾ ਬੁਰਾ ਨਤੀਜਾ: ਨਿਊਜ਼ੀਲੈਂਡ ‘ਚ ਦੋ ਭਾਰਤੀ ਮੁੰਡਿਆਂ ਨੂੰ ਨਾਬਾਲਿਗਾ ਨਾਲ ਜਬਰਦਸਤੀ ਕਰਨ ‘ਤੇ 8 ਸਾਲਾਂ ਦੀ ਸਜ਼ਾ

NZ PIC 1 April-1ਸਿਆਣਿਆ ਕਿਹਾ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਨਿਕਲਦਾ ਹੈ ਪਰ ਇਹ ਓਨਾ ਚਿਰ ਸਮਝ ਨਹੀਂ ਪੈਂਦਾ ਜਦੋਂ ਤੱਕ ਹੱਡ ਬੀਤੀ ਨਾ ਬਣ ਜਾਵੇ। ਇਕ ਅਜਿਹੇ ਹੀ ਮਾਮਲੇ ਵਿਚ ਦੋ ਭਾਰਤੀ ਮੁੰਡਿਆਂ ਪਰਮਪ੍ਰੀਤ ਸਿੰਘ (26) ਅਤੇ ਅੰਮ੍ਰਿਤਪਾਲ ਸਿੰਘ (24) ਨੂੰ ਇਕ ਕ੍ਰਾਈਸਟਚਰਚ ਸ਼ਹਿਰ ਵਿਚ ਇਕ ਨਾਬਾਲਿਗਾ ਨਾਲ ਜਬਰਦਸਤੀ ਕਰਨ ਦੇ ਦੋਸ਼ ਵਿਚ ਕ੍ਰਮਵਾਰ 8 ਸਾਲ 6 ਮਹੀਨੇ ਅਤੇ ਅੱਠ ਸਾਲ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਘਟਨਾ 23 ਦਸੰਬਰ 2013 ਦੀ ਹੈ ਜਦੋਂ ਉਪਰੋਕਤ ਭਾਰਤੀ ਮੁੰਡਿਆਂ ਨੇ ਇਕ ਕਲੱਬ ਦੀ ਛੱਤ ਉਤੇ 17 ਸਾਲਾ ਕੁੜੀ  ਨੂੰ ਸ਼ਰਾਬ ਦੇ ਨਸ਼ੇ ਵਿਚ ਕਰਕੇ ਜਬਰਦਸਤੀ ਜਿਨਸੀ ਸਬੰਧ ਬਣਾਉਣ ਲਈ ਮਨਾਇਆ ਗਿਆ। ਜਿਸ ਸਮੇਂ ਇਹ ਕਾਰਾ ਕੀਤਾ ਗਿਆ ਉਸ ਸਮੇਂ ਪੀੜ੍ਹਤ ਕੁੜੀ ਨੇ ਬਿਮਾਰ ਹੋਣ ਦੀ ਗੁਹਾਰ ਵੀ ਲਗਾਈ ਸੀ। ਦੋਹਾਂ ਉਤੇ ਲਗਪਗ ਥੋੜੇ ਜਿਹੇ ਫਰਕ ਨਾਲ ਜ਼ੋਰ-ਜਬਰਦਸਤੀ ਕਰਨ ਦੇ ਦੋਸ਼ ਸਾਬਿਤ ਹੋਏ ਹਨ। ਇਹ ਦੋਵੇਂ ਮੁੰਡੇ ਦੋਸਤ ਸਨ ਪਰ ਰਿਸ਼ਤੇਦਾਰ ਨਹੀਂ।    ਪਰਮਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ (ਟੈਗਡ) ਰਾਹੀਂ ਇਸ ਕੁੜੀ ਨਾਲ ਸੰਪਰਕ ਕੀਤਾ ਸੀ ਕੁੜੀ ਨੇ ਆਪਣੀ ਉਮਰ ਵੀ ਉਸ ਵੇਲੇ ਦੱਸੀ ਸੀ। ਉਨ੍ਹਾਂ ਕੁੜੀ ਨੂੰ ਦੱਸੀ ਜਗ੍ਹਾ ਤੋਂ ਆਪਣੀ ਕਾਰ ਵਿਚ ਬਿਠਾਇਆ ਤੇ ਫੱਨ ਕਰਨ ਨਿਕਲੇ ਸਨ। ਕੁੜੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਹ ਉਸਨੂੰ ਪੱਬ ਦੇ ਅੰਦਰ ਨਹੀਂ ਲਿਜਾ ਸਕੇ ਪਰ ਲਾਗੇ ਬੀਚ ਉਤੇ ਚਲੇ ਗਏ ਸਨ। ਜਿੱਥੇ ਉਨ੍ਹਾਂ ਕਾਰ ਪਾਰਕ ਦੀ ਇੱਕ ਬਿਲਡਿੰਗ ਦੀ ਛੱਤ ਦਾ ਇਸਤੇਮਾਲ ਕੀਤਾ। ਅੰਮ੍ਰਿਤਪਾਲ ਸਿੰਘ ਨੇ ਆਪਣੀ ਬਚਾਅ ਦੇ ਵਿਚ ਪਹਿਲਾਂ ਕਿਹਾ ਸੀ ਕਿ ਲੜਕੀ ਨੇ ਆਪਣੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ ਸਨ ਕਿਉਂਕਿ ਉਸਨੂੰ ਮੁਫਤ ਦੇ ਵਿਚ ਸ਼ਰਾਬ ਮੁਹੱਈਆ ਕਰਵਾਈ ਗਈ ਸੀ। ਇਨ੍ਹਾਂ ਮੁੰਡਿਆਂ ਨੇ ਭਾਵੇਂ ਆਪਣੇ ਆਪ ਨੂੰ ਇਸ ਗੱਲ ਦਾ ਦੋਸ਼ੀ ਮੰਨਣ ਲਈ ਇਨਕਾਰ ਕੀਤਾ ਸੀ ਕਿ ਉਨ੍ਹਾਂ ਨੇ ਜਬਰਦਸਤੀ ਜਿਨਸੀ ਸਬੰਧ ਬਣਾਏ ਹਨ, ਪਰ ਮਾਣਯੋਗ ਅਦਾਲਤ ਨੇ ਪਾਇਆ ਕਿ ਲੜਕੀ ਦੀ ਸਹਿਮਤੀ ਅਜਨਬੀ ਲੋਕਾਂ ਨੂੰ ਮਿਲਣ ਅਤੇ ਹਲਕੀਆਂ ਫੁਲਕੀਆਂ ਗੱਲਾਂ ਮਾਰਨ ਦੀ ਸੀ, ਪਰ ਇਨ੍ਹੰਾਂ ਨੇ ਉਸਦਾ ਨਜ਼ਾਇਜ ਫਾਇਦਾ ਉਠਾ ਕੇ ਇਹ ਕਾਰਾ ਕੀਤਾ ਹੈ। ਅੰਤ ਇਹ ਕਹਿ ਸਕਦੇ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਲੱਭੀ ਦੋਸਤ ਬਹੁਤ ਮਹਿੰਗੀ ਪਈ ਹੈ। ਅਜਿਹੀ ਨਸੀਹਤ ਪਿਛਲੇ ਦਿਨੀਂ ਇਥੇ ਦੀ ਸਥਾਨਕ ਪੁਲਿਸ ਵੱਲੋਂ ਸ. ਗੁਰਪ੍ਰੀਤ ਅਰੋੜਾ ਨੇ ਵੀ ਜਾਰੀ ਕੀਤੀ ਸੀ।

Install Punjabi Akhbar App

Install
×