ਅਮਰੀਕੀ ਸਦਨ ਵੱਲੋ ਇਮੀਗ੍ਰੇਸ਼ਨ ਨਾਲ ਸਬੰਧਤ ਦੋ ਅਹਿਮ ਬਿਲ ਪਾਸ, ਵੱਡੀ ਗਿਣਤੀ ਵਿੱਚ ਕੱਚੇ ਪ੍ਰਵਾਸੀਆਂ ਨੂੰ ਮਿਲੇਗਾ ਲਾਭ

ਵਾਸ਼ਿੰਗਟਨ —ਅਮਰੀਕੀ ਸਦਨ ਦੇ ਸੰਸਦ ਮੈਂਬਰਾਂ ਨੇ ਕੱਲ ਵੀਰਵਾਰ ਨੂੰ ਦੋ ਅਹਿਮ ਬਿੱਲ ਪਾਸ ਕੀਤੇ ਹਨ ਜਿਸ ਨਾਲ ਲੱਖਾਂ ਗੈਰ-ਪ੍ਰਵਾਨਿਤ ਪ੍ਰਵਾਸੀਆਂ ਲਈ ਨਾਗਰਿਕਤਾ ਜਾਂ ਕਾਨੂੰਨੀ ਰੁਤਬੇ ਲਈ ਰਾਹ ਪੱਧਰਾ ਹੋਵੇਗਾ। ਇਨ੍ਹਾਂ ਵਿੱਚ ਖੇਤੀਬਾੜੀ ਖੇਤਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਜਿਨ੍ਹਾ ਬੱਚਿਆਂ ਅਤੇ ਮਜ਼ਦੂਰਾਂ ਨੂੰ ਲਿਆਂਦਾ ਗਿਆ ਸੀ ਨੂੰ ਪੱਕਿਆ ਕਰਨ ਵਿੱਚ ਮੱਦਦ ਮਿਲੇਗੀ ।ਇਮੀਗ੍ਰੇਸ਼ਨ ਬਾਈਡਨ ਪ੍ਰਸ਼ਾਸਨ ਦੀ ਇੱਕ ਮੁੱਖ ਤਰਜੀਹ ਰਹੀ ਹੈ ਚੋਣ ਵਾਅਦਾ ਵੀ ਰਿਹਾ ਹੈ। ਸਦਨ ਵੱਲੋ ਪਾਸ ਕੀਤੇ ਅਮਰੀਕਨ ਡ੍ਰੀਮ ਐਂਡ ਪਰੋਮਿਸ ਐਕਟ ਜੋ ਕਿ 228 ਤੋਂ 197 ਦੀ ਵੋਟ ਨਾਲ ਪਾਸ ਹੋਇਆ ਹੈ ਨਾਲ 2.3 ਮਿਲੀਅਨ ਤੋਂ ਵੱਧ “ਡਰੀਮਰਜ਼”, ਜਾਂ ਅਣਅਧਿਕਾਰਤ ਪ੍ਰਵਾਸੀਆਂ, ਜੋ ਨਾਬਾਲਿਗਾਂ ਵਜੋਂ ਅਮਰੀਕਾ ਆਏ ਸਨ, ਨੂੰ ਪੱਕਿਆ ਹੋਣ ਦੀ ਆਗਿਆ ਮਿਲੇਗੀ ਤੇ ਅੰਤ ਵਿੱਚ ਅਮਰੀਕਾ ਦੀ ਨਾਗਰਿਕਤਾ  ਵੀ ਲੈ ਸਕਣਗੇ। ਇਸ ਤੋ ਇਲਾਵਾ ਫਾਰਮ ਵਰਕਫੋਰਸ ਮਾਡਰਨਾਈਜ਼ੇਸ਼ਨ ਐਕਟ ਪਾਸ ਕੀਤਾ ਗਿਆ ਹੈ। ਇਹ ਬਿੱਲ ਖੇਤ ਮਜ਼ਦੂਰਾਂ, ਅਤੇ ਉਨ੍ਹਾਂ ਦੇ ਜੀਵਨ ਸਾਥੀ ਅਤੇ ਬੱਚਿਆਂ ਨੂੰ, ਖੇਤੀਬਾੜੀ ਸੈਕਟਰ ਵਿੱਚ ਨਿਰੰਤਰ ਰੁਜ਼ਗਾਰ ਰਾਹੀਂ ਕਾਨੂੰਨੀ ਰੁਤਬਾ ਹਾਸਲ ਕਰਨ ਦੀ ਆਗਿਆ ਦੇਵੇਗਾ ਅਤੇ ਐਚ -2 ਏ ਖੇਤੀਬਾੜੀ ਟੈਂਪਰੇਰੀ ਵਰਕਰਜ਼ ਪ੍ਰੋਗਰਾਮ ਵਿੱਚ ਤਬਦੀਲੀਆਂ ਲਿਆਏਗਾ।

Install Punjabi Akhbar App

Install
×