ਸੋਨੇ ਦੀ ਭਾਲ਼ ਵਿੱਚ ਗਏ 2 ਲਾਪਤਾ

ਤਸਮਾਨੀਆ ਦੇ ਉਤਰ-ਪੱਛਮੀ ਖੇਤਰ ਵਿਚਲੇ ਮੇਂਘਾ ਵਿਖੇ ਕੋਡੀ ਇਵਾਨਜ਼ ਅਤੇ ਜੋਸ਼ੂਆ ਹੀਲ ਮੁੱਰੇ ਨੇ ਆਪਣੇ ਘਰਦਿਆਂ ਨੂੰ ਬੀਤੇ ਦਿਨ ਰਾਤ ਦੇ 8:30 ਵਜੇ ਕਾਲ ਕਰਕੇ ਦੱਸਿਆ ਕਿ ਉਹ ਲੋਕ ਸੋਨੇ ਦੀ ਭਾਲ਼ ਵਿੱਚ ਗਏ ਸਨ ਪਰੰਤੂ ਹੁਣ ਰਾਹ ਭੁੱਲ ਚੁਕੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰਫ਼ ਤੇ ਵੀ ਜੰਗਲ ਅੰਦਰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ।
ਇਸਤੋਂ ਬਾਅਦ ਉਨ੍ਹਾਂ ਦਾ ਸੰਪਰਕ ਟੁੱਟ ਗਿਆ।
ਤਸਮਾਨੀਆ ਦੀ ਪੁਲਿਸ ਉਨ੍ਹਾਂ ਦੋਹਾਂ ਦੀ ਖੋਜ ਖ਼ਬਰ ਲੱਭਣ ਵਾਸਤੇ ਪੂਰੀ ਵਾਹ ਲਗਾ ਰਹੀ ਹੈ ਅਤੇ ਇਸ ਸਰਚ ਆਪ੍ਰੇਸ਼ਨ ਵਿੱਚ ਵੈਸਟਪੈਕ ਦੇ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਹੈ।