ਮਾਨਸੂਨ ਇਜਲਾਸ ਦੇ ਦੋ ਹੀ ਦਿਨ ਬਚੇ, ਰਾਜ ਸਭਾ ‘ਚ ਜੀ.ਐਸ.ਟੀ. ਨੂੰ ਪਾਸ ਕਰਾਉਣ ਦੀ ਹੋਵੇਗੀ ਕੋਸ਼ਿਸ਼

parliament150812ਮਾਨਸੂਨ ਇਜਲਾਸ ਨੂੰ ਖਤਮ ਹੋਣ ‘ਚ ਬੱਸ ਦੋ ਦਿਨ ਬਚੇ ਹਨ। ਅਜਿਹੇ ‘ਚ ਸਰਕਾਰ ਦੀ ਕੋਸ਼ਿਸ਼ ਗੁਡਸ ਐਂਡ ਸਰਵਿਸ ਟੈਕਸ ਬਿਲ ਨੂੰ ਇਸੇ ਇਜਲਾਸ ‘ਚ ਪਾਸ ਕਰਾਉਣ ਦੀ ਹੋਵੇਗੀ। ਮੰਗਲਵਾਰ ਨੂੰ ਇਹ ਬਿਲ ਰਾਜ ਸਭਾ ‘ਚ ਪੇਸ਼ ਤਾਂ ਹੋਇਆ ਪਰ ਕਾਂਗਰਸ ਦੇ ਜ਼ਬਰਦਸਤ ਹੰਗਾਮੇ ਦੇ ਚੱਲਦਿਆਂ ਇਸ ‘ਤੇ ਚਰਚਾ ਨਹੀਂ ਹੋ ਸਕੀ। ਜਿਸ ਨਾਲ ਨਾਰਾਜ਼ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇਸ਼ ਦੀ ਤਰੱਕੀ ‘ਚ ਰੁਕਾਵਟ ਪਾ ਰਹੇ ਹਨ। ਸਦਨ ‘ਚ ਵਿਰੋਧੀ ਪਾਰਟੀਆਂ ਦੇ ਲਗਾਤਾਰ ਵਿਰੋਧ ਦੇ ਚੱਲਦਿਆਂ ਇਸ ਇਜਲਾਸ ‘ਚ ਇਸ ਦੇ ਪਾਸ ਹੋਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਜੇ ਇਹ ਬਿਲ ਸਰਦਰੁੱਤ ਇਜਲਾਸ ਤੱਕ ਖਿਚਿਆ ਜਾਂਦਾ ਹੈ ਤਾਂ ਇਸ ਦੇ 1 ਅਪ੍ਰੈਲ 2016 ਤੋਂ ਲਾਗੂ ਹੋਣ ਦੇ ਆਸਾਰ ਘੱਟ ਹੀ ਰਹਿ ਜਾਣਗੇ।

Install Punjabi Akhbar App

Install
×