ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਨਾਮਧਾਰੀ ਅੰਦੋਲਨ ਤੇ ਦੋ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਮਿਤੀ 6-7 ਫਰਵਰੀ 2020

ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਨਾਮਧਾਰੀ ਅੰਦੋਲਨ ਦਾ ਭਾਰਤੀ ਸਾਹਿਤ ਅਤੇ ਸੁਤੰਤਰਤਾ ਸੰਗਰਾਮ ਵਿਚ ਯੋਗਦਾਨ” ਵਿਸ਼ੇ ਤੇ ਦੋਂ ਦਿਨਾਂ ਅੰਤਰ-ਰਾਸ਼ਟਰੀ ਸੈਮੀਨਾਰ ਸੈਨੇਟ ਹਾਲ ਵਿਖੇ ਮਿਤੀ 6-7 ਫਰਵਰੀ 2020 ਨੂੰ ਕਰਵਾਇਆ ਜਾ ਰਿਹਾ ਹੈ। ਵਾਈਸ-ਚਾਂਸਲਰ ਪ੍ਰੋਫੈਸਰ ਬੀ.ਐਸ. ਘੁੰਮਣ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆਂ ਗਿਆ ਕਿ ਇਹ ਸੈਮੀਨਾਰ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਨਾਮਧਾਰੀ ਸਤਿਗੁਰ ਊਦੇ ਸਿੰਘ ਜੀ ਉਚੇਰੇ ਤੌਰ ਤੇ ਪਹੁੰਚ ਰਹੇ ਹਨ। ਸ੍ਰੀ ਮਦਨ ਲਾਲ ਜਲਾਲਪੁਰ ਐਮ.ਐਲ.ਏ, ਘਨੌਰ ਹਲਕਾ ਪਟਿਆਲਾ ਸਨਮਾਨਿਤ ਮਹਿਮਾਨ ਵਜੋਂ ਉਦਘਾਟਨੀ ਸੈਸ਼ਨ ਵਿਚ ਭਾਗ ਲੈਣਗੇ।
ਡਾ. ਮੁਹੰਮਦ ਇਦਰੀਸ, ਮੁਖੀ ਇਤਿਹਾਸ ਵਿਭਾਗ ਵੱਲੋਂ ਦੱਸਿਆ ਗਿਆ ਕਿ ਸੈਮੀਨਾਰ ਦੇ ਉਦਘਾਟਨੀ ਸ਼ਬਦ ਡਾ. ਵਰਿਆਮ ਸਿੰਘ ਸੰਧੂ ਪ੍ਰਸਿੱਧ ਪੰਜਾਬੀ ਲੇਖਕ ਅਤੇ ਕੁੰਜੀਵਤ ਭਾਸ਼ਣ ਡਾ. ਹਿਮਾਦਰੀ ਬੈਨਰਜੀ, ਜਾਦਵਪੁਰ, ਯੂਨੀਵਰਸਿਟੀ, ਕੋਲਕਾਤਾ ਵੱਲੋਂ ਦਿੱਤਾ ਜਾਵੇਗਾ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿੱਚ ਪੰਜਾਬ, ਭਾਰਤ, ਅਮਰੀਕਾ ਅਤੇ ਆਸਟਰੇਲੀਆਂ ਤੋਂ ਵੱਖ-ਵੱਖ ਵਿਦਵਾਨਾਂ ਦੁਆਰਾ ਖੋਜ ਪੱਤਰ ਪੜੇ ਜਾਣਗੇ।
ਵਿਦਾਇਗੀ ਭਾਸ਼ਣ ਦੇ ਮੁਖ ਮਹਿਮਾਨ ਸ. ਐਚ.ਐਸ ਹੰਸਪਾਲ ਚੇਅਰਮੈਨ, ਪੰਜਾਬ ਐਨਰਜੀ ਵਿਕਾਸ ਅਥਰਟੀ ਹੋਣਗੇ। ਡਾ. ਜੋਗਿੰਦਰ ਸਿੰਘ, ਸਾਬਕਾ ਮੁਖੀ, ਨਾਮਧਾਰੀ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨਗੀ ਪ੍ਰੋਫੈਸਰ ਬੀ.ਐਸ. ਘੁੰਮਣ, ਵਾਈਸ-ਚਾਂਸਲਰ ਸਾਹਿਬ ਦੁਆਰਾ ਕੀਤੀ ਜਾਵਗੀ। ਇਹ ਸੈਮੀਨਾਰ ਗੁਰਭੇਜ ਸਿੰਘ ਗੁਰਾਇਆ ਸਕੱਤਰ ਪੰਜਾਬੀ ਅਕੈਡਮੀ ਅਤੇ ਵਿਸ਼ਵ ਨਾਮਧਾਰੀ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਦੇ ਦੌਰਾਨ ਨਾਮਧਾਰੀ ਅੰਦੋਲਨ ਦੀ ਭਾਰਤੀ ਸਾਹਿਤ, ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜੀ ਭਾਸ਼ਾਵਾ ਵਿਚ ਸਾਹਿਤ ਅਤੇ ਸੁੰਤਰਤਾ ਸੰਗਰਾਮ, ਨਾਮਧਾਰੀ ਲਹਿਰ ਸੰਬੰਧੀ ਬਰਤਾਨਵੀ ਦਸਤਾਵੇਜ , ਨਾਮਧਾਰੀ ਡਾਇਸਪੋਰਾ, ਨਾਮਧਾਰੀ ਸਮਾਜ ਦੀ ਸਮਾਜਿਕ ਅਤੇ ਸੱਭਿਆਚਾਰਿਕ ਬਣਤਰ ਨਾਮਧਾਰੀ ਸਮਾਜ ਅਤੇ ਔਰਤ ਨਾਮਧਾਰੀ ਅੰਦੋਲਨ ਦੀਆਂ ਪ੍ਰਾਪਤੀਆਂ ਅਤੇ ਮੋਜੂਦਾ ਸਥਿਤੀ ਵਿਚ ਸਮਾਜ ਨੂੰ ਦੇਣ ਆਦਿ ਵਿਸ਼ਿਆ ਬਾਰੇ ਖੋਜ ਪੱਤਰ ਪੜੇ ਜਾਣਗੇ ਅਤੇ ਅਕਾਦਮਿਕ ਵਿਚਾਰ ਚਰਚਾ ਹੋਵੇਗੀ।

Install Punjabi Akhbar App

Install
×