ਬੈਂਕਾਕ ਤੋਂ ਕੋਲਕਾਤਾ ਏਅਰਪੋਰਟ ਪੁੱਜੇ ਦੋ ਯਾਤਰੀ ਕੋਰੋਨਾ ਵਾਇਰਸ ਤੋਂ ਪੀੜਿਤ ਪਾਏ ਗਏ

ਕੋਲਕਾਤਾ ਏਅਰਪੋਰਟ ਦੇ ਡਾਇਰੇਕਟਰ ਕੌਸ਼ਿਕ ਭੱਟਾਚਾਰਜੀ ਨੇ ਦੱਸਿਆ ਹੈ ਕਿ ਬੈਂਕਾਕ ਤੋਂ ਕੋਲਕਾਤਾ ਏਅਰਪੋਰਟ ਪੁੱਜੇ ਦੋ ਯਾਤਰੀ ਕੋਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਕੋਲਕਾਤਾ ਤੋਂ ਚੀਨ ਦੇ ਵਿੱਚ ਕਈ ਵਿਮਾਨਨ ਕੰਪਨੀਆਂ ਨੇ ਆਪਣੀਆਂ ਉਡਾਣਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਹਨ ਅਤੇ ਹਾਂਗ-ਕਾਂਗ, ਸਿੰਗਾਪੁਰ, ਬੈਂਕਾਕ ਤੋਂ ਆਉਣ ਵਾਲੇ ਮੁਸਾਫਰਾਂ ਦੀ ਸਕਰੀਨਿੰਗ ਹੋ ਰਹੀ ਹੈ।