ਅੰਤਰਰਾਸ਼ਟਰੀ ਫੁੱਟਬਾਲ ਟੀਮ ‘ਚ ਦੋ ਪੰਜਾਬੀ ਭਰਾ ਸ਼ਾਮਿਲ

  • ਫੀਜ਼ੀ ਵਿਖੇ ਦਸੰਬਰ ਵਿਚ ਹੋਣ ਵਾਲੇ ਫੁੱਟਬਾਲ ਕੱਪ ਲਈ ਮੈਨੁਕਾਓ ਸਿਟੀ ਕਲੱਬ ਟੀਮ ਦੀ ਚੋਣ
  • ਅਰਸ਼ਦੀਪ ਪਰਮਾਰ ਅਤੇ ਹਰਸ਼ਿੱਲ ਪਰਮਾਰ ਨੇ ਬਣਾਈ ਥਾਂ

nz pic 21 Sep-1

ਆਕਲੈਂਡ 21 ਸਤੰਬਰ  -ਇਸੇ ਸਾਲ ਦਸੰਬਰ ਮਹੀਨੇ ਫੀਜ਼ੀ ਵਿਖੇ ਹੋਣ ਵਾਲੇ ਫੁੱਟਬਾਲ ਕੱਪ ਦੇ ਲਈ ਨਿਊਜ਼ੀਲੈਂਡ ਤੋਂ ਇਕੋ-ਇਕ ਟੀਮ ‘ਮੈਨੁਕਾਓ ਸਿਟੀ ਕਲੱਬ’ ਦੀ ਜਾ ਰਹੀ ਹੈ। ਅੰਡਰ-16  ਅੰਤਰਰਾਸ਼ਟਰੀ ਮੈਚ ਖੇਡਣ ਵਾਸਤੇ 8 ਵੱਖ-ਵੱਖ ਫੁੱਟਬਾਲ ਕਲੱਬਾਂ ਦੇ ਸਿਰਕੱਢ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ, ਜਿਸ ਦੇ ਵਿਚ ਦੋ ਪੰਜਾਬੀ ਭਰਾਵਾਂ  ਅਰਸ਼ਦੀਪ ਪਰਮਾਰ ਅਤੇ ਹਰਸ਼ਿੱਲ ਪਰਮਾਰ ਨੇ ਆਪਣੀ ਪੱਕੀ ਥਾਂ ਬਣਾਉਂਦਿਆਂ ਪੰਜਾਬੀ ਨੌਜਵਾਨਾਂ ਲਈ ਉਦਾਹਰਣ ਪੇਸ਼ ਕੀਤੀ ਹੈ। ਇਹ ਦੋਵੇਂ ਭਰਾ ਦਸੰਬਰ ਮਹੀਨੇ ਫੀਜ਼ੀਖੇਡਣ  ਜਾਣਗੇ। ਪਿਤਾ ਸ. ਬਲਜੀਤ ਸਿੰਘ ਪਰਮਾਰ ਅਤੇ ਮਾਤਾ ਮਮਤਾ ਪਰਮਾਰ ਦੇ ਦੋਵੇਂ ਬੇਟੇ ਫੁੱਟਬਾਲ ਦੇ ਵਿਚ ਹੁਣ ਤੱਕ ਕਾਫੀ ਪ੍ਰਾਪਤੀਆਂ ਕਰ ਚੁੱਕੇ ਹਨ। ਅਰਸ਼ਦੀਪ ਓਰਮਿਸਟਨ ਸੀਨੀਅਰ ਕਾਲਜ ‘ਚ 11 ਵੇਂ ਸਾਲ ਦਾ ਵਿਦਿਆਰਥੀ ਹੈ ਜਦ ਕਿ ਹਰਸ਼ਿੱਲ ਮਿਸ਼ਨਹਾਈਟ ਸਕੂਲ ਵਿਖੇ 10ਵੇਂ ਸਾਲ ਦਾ ਵਿਦਿਆਰਥੀ ਹੈ। ਅਰਸ਼ਦੀਪ ਪਰਮਾਰ ਫੈਂਸੀਬਲ ਯੁਨਾਈਟਡ ਹਾਵਕ ਲਈ 8 ਸਾਲਾਂ ਤੋਂ ਖੇਡ ਰਿਹਾ ਹੈ ਅਤੇ ਬਹੁਤ ਵਾਰ ‘ਪਲੇਅਰ ਆਫ ਦਾ ਯੀਅਰ’ ਟ੍ਰਾਫੀ ਜਿੱਤ ਚੁੱਕਾ ਹੈ। ਇਸੀ ਤਰ੍ਹਾਂ ਹਰਸ਼ਿਲ ਪਰਮਾਰ ਵੀ ਇਸੇ ਕੱਲਬ ਲਈ 7 ਸਾਲ ਤੋਂਖੇਡ ਰਿਹਾ ਹੈ ਅਤੇ ਉਸਨੇ ਵੀ ਕਈ ਵਾਰ ‘ਪਲੇਅਰ ਆਫ ਦਾ ਯੀਅਰ’ ਟ੍ਰਾਫੀ ਜਿੱਤੀ ਹੈ। ਇਸ ਸਾਲ ਦੋਵਾਂ ਨੇ ਮੈਨੁਕਾਓ ਸਿਟੀ ਕਲੱਬ (16 ਮੈਟਰੋ) ਲਈ ਖੇਡਿਆ ਅਤੇ ਅਰਸ਼ਦੀਪ ਨੇ ਫਿਰ ‘ਪਲੇਅਰ ਆਫ ਦਾ ਯੀਅਰ’ ਟ੍ਰਾਫੀ ਜਿੱਤੀ। ਇਨ੍ਹਾਂ ਪ੍ਰਾਪਤੀਆਂ ਅਤੇ ਹੁਨਰ ਕਰਕੇਹਰਸ਼ਿੱਲ ਆਪਣੇ ਤੋਂ ਦੋ ਉਪਰਲੇ ਗ੍ਰੇਡ ਦੇ ਵਿਚ ਖੇਡ ਰਿਹਾ ਹੈ। ਦੋਹਾਂ ਮੁੰਡਿਆਂ ਨੇ ਆਖਿਆ ਕਿ ਫੁੱਟਬਾਲ ਉਨ੍ਹਾਂ ਦੇ ਖੂਨ ਵਿਚ ਵਸ ਗਿਆ ਹੈ ਅਤੇ ਉਹ ਇਸ ਖੇਡ ਨੂੰ ਪੂਰੀ ਤਨਦੇਹੀ ਨਾਲ ਖੇਡਣਗੇ ਅਤੇ ਭਾਈਚਾਰੇ ਦਾ ਨਾਂਅ ਚਮਕਾਉਣਗੇ। ਮਾਪਿਆਂ ਵੱਲੋਂ ਵੀ ਇਹ ਖੁਸ਼ੀਭਾਈਚਾਰੇ ਨਾਲ ਸਾਂਝੀ ਕੀਤੀ ਗਈ ਹੈ। ਸ਼ਾਲਾ! ਇਹ ਪੰਜਾਬੀ ਮੁੰਡੇ ਭਾਈਚਾਰੇ ਦਾ ਨਾਂਅ ਚਮਕਾਉਣ।

Welcome to Punjabi Akhbar

Install Punjabi Akhbar
×