ਬ੍ਰਿਸਬੇਨ ਵਿਚ ਹੋਈ ‘ਬਲੈਕ ਲਾਈਵਜ਼ ਮੈਟਰ’ ਵਿਚੋਂ ਪੁਲਿਸ ਨੇ ਕੀਤੀਆਂ ਗ੍ਰਿਫਤਾਰੀਆਂ

(ਐਸ.ਬੀ.ਐਸ.) ਬ੍ਰਿਸਬੇਨ ਵਿੱਚ ਤਕਰੀਬਨ 100 ਕੁ ਬੰਦਿਆਂ ਦੇ ਇੱਕ ਇਕੱਠ ਨੇ ਬੀਤੇ ਕੱਲ੍ਹ ਪਾਰਲੀਮੈਂਟ ਹਾਊਸ ਵੱਲ ਮਾਰਚ ਕੀਤਾ ਅਤੇ ਉਨ੍ਹਾਂ ਨੂੰ ਰੋਕਦਿਆਂ ਪੁਲਿਸ ਨੇ ਘੱਟੋ ਘੱਟ ਦੋ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਇੰਡੀਜੀਨਸ ਹੱਕਾਂ ਦੀ ਲੜਾਈ ਦੇ ਮੁਹਰੀ ਲੀਡਰ ਵਾਇਲ ਵਾਰਟਨ ਵੀ ਸ਼ਾਮਿਲ ਹਨ। ਪ੍ਰਦਰਸ਼ਨਕਾਰੀਆਂ ਦਾ ਇਹ ਗਰੁੱਪ ਪੁਲਿਸ ਦੀਆਂ ਯਾਤਨਾਵਾਂ ਦੇ ਖ਼ਿਲਾਫ਼ ਨਾਅਰੇ ਲਗਾ ਰਿਹਾ ਸੀ ਅਤੇ ਮੰਗ ਕਰ ਰਿਹਾ ਸੀ ਕਿ ਉਨ੍ਹਾਂ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਹੋਵੇ ਜਿਨ੍ਹਾਂ ਨੇ ਮੂਲ ਨਿਵਾਸੀਆਂ ਉਪਰ ਜ਼ੁਲਮ ਕੀਤੇ ਅਤੇ ਉਨ੍ਹਾਂ ਮੌਤਾਂ ਦੀ ਨਿਰਪੱਖ ਜਾਂਚ ਹੋਵੇ ਜੋ ਕਿ ਪੁਲਿਸ ਦੀ ਹਿਰਾਸਤ ਵਿੱਚ ਹੋਈਆਂ।

Install Punjabi Akhbar App

Install
×