ਟਵਿਟਰ ਨੇ 12 ਘੰਟਿਆਂ ਲਈ ਕੀਤਾ ਟਰੰਪ ਦਾ ਅਕਾਊਂਟ ਬੰਦ

(ਦ ਏਜ ਮੁਤਾਬਿਕ) ਟਵਿਟਰ ਨੇ ਅਮਰੀਕੀ ਰਾਸ਼ਟਰਪਤੀ (ਸਾਬਕਾ) ਡੋਨਾਲਡ ਟਰੰਪ ਦਾ ਟਵਿਟਰ ਅਕਾਊਂਟ 12 ਘੰਟਿਆਂ ਲਈ ਬੰਦ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਇਹ ਮਿਆਦ ਹੋਰ ਵੀ ਵਧਾਈ ਜਾ ਸਕਦੀ ਹੈ। ਟਵਿਟਰ ਨੇ ਟਰੰਪ ਉਪਰ ਇਲਜ਼ਾਮ ਲਗਾਇਆ ਹੈ ਕਿ ਵਾਸ਼ਿੰਗਟਨ ਡੀ.ਸੀ. ਵਿੱਚ ਹੋਏ ਦੰਗਿਆਂ ਦਾ ਸਿੱਧਾ ਸਿੱਧਾ ਕਾਰਨ ਟਰੰਪ ਦੇ ਭਾਸ਼ਣ ਅਤੇ ਟਵੀਟ ਹਨ ਅਤੇ ਉਨ੍ਹਾਂ ਨੂੰ ਟਵਿਟਰ ਤੋਂ ਵੀ ਹਟਾਇਆ ਜਾ ਰਿਹਾ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਨੇ ਵੀ ਅਜਿਹਾ ਹੀ ਕਦਮ ਟਰੰਪ ਦੇ ਖ਼ਿਲਾਫ਼ ਚੁਕਿਆ ਹੈ। ਫੇਸਬੁੱਕ ਨੇ ਤਾਂ ਟਰੰਪ ਅਤੇ ਉਸਦੇ ਸਹਿਯੋਗੀਆਂ ਦੇ ਖ਼ਿਲਾਫ਼ ਇੱਕ ਸੂਚਨਾ ਵੀ ਜਾਰੀ ਕੀਤੀ ਹੈ ਅਤੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਹ ਇੱਕ ਸੋਸ਼ਲ ਪਲੇਟ ਫਾਰਮ ਹੈ ਅਤੇ ਇਸ ਦਾ ਗੈਰ-ਸਮਾਜਿਕ ਤੱਤਾਂ ਨੂੰ ਗੈਰ-ਜ਼ਿੰਮੇਵਾਰਾਨਾ ਹਰਕਤਾਂ ਵਾਸਤੇ ਇਸਤੇਮਾਲ ਕਰਨ ਨੂੰ ਨਹੀਂ ਦਿੱਤਾ ਜਾ ਸਕਦਾ। ਫੇਸਬੁੱਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਰੰਪ ਦੀਆਂ ਨਫ਼ਰਤ ਭਰੀਆਂ ਸਪੀਚਾਂ ਨੂੰ ਵੀ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉਪਰ ਨਿਰਪੱਖਤਾ ਅਤੇ ਅਮਰੀਕੀ ਸੰਵਿਧਾਨ ਦੀ ਮਾਣਨਾ ਨੂੰ ਕਾਇਮ ਰੱਖਦਿਆਂ ਕਿਹਾ ਗਿਆ ਹੈ ਕਿ ਜੋ ਬਿਡਨ ਹੁਣ ਚੁਣੇ ਹੋਏ ਰਾਸ਼ਟਰਪਤੀ ਹਨ ਅਤੇ ਇਨ੍ਹਾਂ ਦੀ ਚੋਣ ਨੂੰ ਸੰਯੁਕਤ ਅਮਰੀਕਾ ਦੇ 50 ਰਾਜਾਂ ਨੇ ਸਵੀਕਾਰਿਆ ਹੈ ਅਤੇ ਇਹ ਸਾਰਾ ਕੁੱਝ ਅਮਰੀਕਾ ਦੇ ਸੰਵਿਧਾਨ ਦੀ ਪਾਲਣਾ ਵਿੱਚ ਹੀ ਹੋਇਆ ਹੈ ਅਤੇ ਅਮਰੀਕਾ ਦਾ ਸੰਵਿਧਾਨ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਸਾਰੀਆਂ ਸ਼ਕਤੀਆਂ ਸੌਂਪਣ ਲਈ ਆਪਣੇ ਦੇਸ਼ ਦੀ ਜਨਤਾ ਪ੍ਰਤੀ ਵਚਨਬੱਧ ਹੈ।

Install Punjabi Akhbar App

Install
×