ਟਰੰਪ ਦੇ ਨਾਲ ਨਾਲ ਉਸਦੇ ਮੁੱਖ ਸਪੋਰਟਰਾਂ ਦੇ ਅਕਾਉਂਟ ਵੀ ਟਵਿਟਰ ਨੇ ਕੀਤੇ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਮਰੀਕਾ ਵਿੱਚ ਟਰੰਪ ਵੱਲੋਂ ਚਲਾਏ ਜਾ ਰਹੇ ਆਪਣੇ ਹੀ ਦੇਸ਼ ਦੇ ਸੰਵਿਧਾਨ ਵਿਰੋਧੀ ਕਾਰਗੁਜ਼ਾਰੀਆਂ ਦੇ ਚਲਦਿਆਂ ਹੁਣ ਟਵਿਟਰ ਨੇ ਟਰੰਪ ਦੇ ਆਪਣੇ ਅਕਾਊਂਟ ਦੇ ਨਾਲ ਨਾਲ ਉਸਦੇ ਬੜੇ ਹੀ ਉਚ ਦਰਜਿਆਂ ਦੇ ਸਹਿਯੋਗੀਆਂ ਅਤੇ ਸਪੋਰਟਰਾਂ ਦੇ ਅਕਾਉਂਟ ਵੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਕਿ ਮਾਈਕਲ ਫਲਿਨ ਅਤੇ ਸਿਡਨੇ ਪੋਵੇਲ ਵੀ ਸ਼ਾਮਿਲ ਹਨ ਅਤੇ ਇਸ ਦੇ ਨਾਲ ਨਾਲ ‘ਕਾਨਨ’ (QAnon) ਨਾਲ ਸਬੰਧਤ ਅਕਾਊਂਟ ਵੀ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਟਵਿਟਰ ਨੇ ਇਸ ਦਾ ਕਾਰਨ ਇਹ ਦੱਸਿਆ ਹੈ ਕਿ ‘ਨਫ਼ਰਤ ਅਤੇ ਅਰਾਜਕਤਾ’ ਫੈਲਾਉਣ ਕਾਰਨ ਟਰੰਪ ਅਤੇ ਉਸਦੇ ਸਮੁੱਚੇ ਮੁੱਖ ਸਹਿਯੋਗੀਆਂ ਦੇ ਅਕਾਉਂਟ ਪੂਰਨ ਤੌਰ ਤੇ ਬੰਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਟਵਿਟਰ ਨੇ ਕਿਹਾ ਕਿ ਕਾਨਨ ਨਾਮ ਦੇ ਅਕਾਉਂਟ ਅੰਦਰ ਵੀ ਲੋਕ ਨਫ਼ਰਤ ਅਤੇ ਅਰਾਜਕਤਾ ਹੀ ਫੈਲਾ ਰਹੇ ਸਨ ਇਸ ਵਾਸਤੇ ਇਸ ਅਕਾਊਂਟ ਨੂੰ ਵੀ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀ ਟਰੰਪ ਦੇ ਅਕਾਊਂਟਾਂ ਨੂੰ 20 ਜਨਵਰੀ ਤੱਕ ਬੰਦ ਕਰ ਦਿੱਤਾ ਹੈ। ਟਰੰਪ ਦੇ ਸਹਿਯੋਗੀ ਮਾਈਕਲ ਫਲਿਨ ਬਾਰੇ ਇਹ ਕਹਾਣੀ ਹੈ ਕਿ ਜਦੋਂ 2017 ਵਿੱਚ ਫਲਿਨ ਨੂੰ ਐਫ.ਬੀ.ਆਈ. ਵੱਲੋਂ ਦੋਸ਼ੀ ਪਾਇਆ ਗਿਆ ਸੀ ਤਾਂ ਪਿੱਛਲੇ ਸਾਲ, ਟਰੰਪ ਨੇ ਆਪਣੀਆਂ ਸਪੈਸ਼ਲ ਪਾਵਰਾਂ ਦੇ ਇਸਤੇਮਾਲ ਨਾਲ ਫਲਿਨ ਨੂੰ ਮਾਫ ਕਰਵਾ ਦਿੱਤਾ ਸੀ। ਇਸੇ ਤਰਾ੍ਹਂ ਸ੍ਰੀਮਤੀ ਪੋਵੇਲ ਵੀ ਕੁੱਝ ਅਜਿਹੇ ਲੋਕਾਂ ਵਿੱਚ ਸ਼ਾਮਿਲ ਹੈ ਜਿਹੜੇ ਕਿ ਜਾਣਬੁੱਝ ਕੇ ਅਰਾਜਕਤਾ ਫੈਲਾਉਣ ਵਾਲੀਆਂ ਕਹਾਣੀਆਂ ਸਮਾਜ ਵਿੱਚ ਫੈਲਾਉਂਦੇ ਹਨ ਅਤੇ ਇਸੇ ਕਾਰਨ ਉਹ 2020 ਵਿੱਚ ਚੋਣ ਹਾਰ ਵੀ ਗਈ ਸੀ।

Install Punjabi Akhbar App

Install
×