ਕੁਦਰਤ ਦੀ ਮਰਜ਼ੀ ਕਹਿ ਲਓ ਜਾਂ ਕੁਦਰਤ ਦਾ ਕ੍ਰਿਸ਼ਮਾ ਇਥੇ ਜਨਮੇ ਦੋ ਜੌੜੇ ਭਰਾ ਜੋ ਕਿ ਹੁਣ 11 ਸਾਲ ਦੇ ਹੋ ਚੁਕੇ ਹਨ ਨੂੰ ਸਕੂਲ ਦੇ ਵਿਚ ਬਾਕੀ ਬੱਚੇ ਉਨ੍ਹਾਂ ਨੂੰ ਜੌੜੇ ਭਰਾ ਮੰਨਣ ਨੂੰ ਹੀ ਤਿਆਰ ਨਹੀਂ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਭਰਾਵਾਂ ਦੀ ਜਨਮ ਤਰੀਕ ਵੱਖਰੀ-ਵੱਖਰੀ ਹੈ ਉਤੋਂ ਇਕ ਦਾ ਰੰਗ ਕਾਲਾ ਅਤੇ ਅਤੇ ਇਕ ਦਾ ਚਿੱਟਾ ਹੈ। ਜਦੋਂ ਇਨ੍ਹਾਂ ਦਾ ਜਨਮ ਹੋਇਆ ਤਾਂ ਇਕ ਦਾ ਰਾਤ 12 ਵਜੇ ਤੋਂ ਕੁਝ ਮਿੰਟ ਪਹਿਲਾਂ ਹੋ ਗਿਆ ਅਤੇ ਦੂਜੇ ਦਾ 12 ਵਜੇ ਤੋਂ ਕੁਝ ਮਿੰਟ ਬਾਅਦ। ਸਕੂਲ ਦੇ ਵਿਚ ਬੱਚੇ ਇਨ੍ਹਾਂ ਨੂੰ ਵਾਰ-ਵਾਰ ਪੁੱਛਦੇ ਹਨ ਕਿ ਤੁਸੀਂ ਜੌੜੇ ਨਹੀਂ ਲਗਦੇ। ਇਨ੍ਹਾਂ ਬੱਚਿਆਂ ਦੀ ਮਾਂ ਦੀ ਦਾਦੀ ਸਾਮੋਅਨ ਦੇਸ਼ ਦੀ ਸੀ ਅਤੇ ਜਿਸ ਤੋਂ ਲਗਦਾ ਹੈ ਕਿ ਇਕ ਬੱਚੇ ਦਾ ਰੰਗ ਕਾਲਾ ਹੋ ਗਿਆ ਜਦ ਕਿ ਇਸਦਾ ਪਤੀ ਕੈਨੇਡੀਅਨ ਹੈ ਜਿਸ ਤੋਂ ਲਗਦਾ ਹੈ ਕਿ ਇਕ ਦਾ ਰੰਗ ਚਿੱਟਾ ਹੋ ਗਿਆ। ਜੋ ਵੀ ਕਹਿ ਲਓ ਮਰਜ਼ੀ ਕੁਦਰਤ ਦੀ ਹੈ।