ਨਿਊ ਸਾਊਥ ਵੇਲਜ਼ ਦੇ ਨਾਰਦਰਨ ਰਿਵਰਜ਼ ਖੇਤਰ ਵਿੱਚੋਂ ਇੱਕ ਘਰ ਅੰਦਰੋਂ 3 ਮਹੀਨਿਆਂ ਦੇ ਜੁੜਵਾਂ ਬੱਚਿਆਂ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਜਿੱਥੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਹੀ ਪੁਲਿਸ ਵੀ ਬੜੀ ਹੀ ਮੁਸਤੈਦੀ ਨਾਲ ਇਨ੍ਹਾਂ ਬਾਲੜਾਂ ਦੀ ਭਾਲ ਵਿੱਚ ਲੱਗੀ ਦਿਖਾਈ ਦੇ ਰਹੀ ਹੈ।
ਲੀਕੌਨ ਅਤੇ ਲੈਨੀਕਾਵਾ ਹਿਪੀ ਨਾਮ ਦੇ ਦੋਹਾਂ ਜੁੜਵਾਂ ਬੱਚਿਆਂ ਨੂੰ ਆਖਰੀ ਵਾਰੀ ਗਰੈਫਟਨ ਦੇ ਵਿਕਟੌਰੀਆ ਸਟ੍ਰੀਟ ਵਿਖੇ ਦੇਖਿਆ ਗਿਆ ਸੀ ਜੋ ਕਿ ਪਰਿਵਾਰ ਦੇ ਹੀ ਕੁੱਝ ਨਵਯੁਵਕਾਂ ਨਾਲ ਖੇਡ ਰਹੇ ਸਨ। ਪੁਲਿਸ ਨੂੰ ਉਮੀਦ ਹੈ ਕਿ ਇਹੀ ਨਵਯੁਵਕ ਪਰਿਵਾਰਿਕ ਮੈਂਬਰ ਹੀ ਇਨ੍ਹਾਂ ਬੱਚਿਆਂ ਨੂੰ ਕਿਤੇ ਲੈ ਗਏ ਹਨ।
ਦੋਹੇਂ ਬੱਚੇ ਐਬੋਰਿਜਨਲ ਅਤੇ ਟੌਰਸ ਸਟ੍ਰੇਟ ਆਈਲੈਂਡਰਾਂ ਵਾਲੀ ਦਿੱਖ ਵਾਲੇ ਹਨ। ਇਨ੍ਹਾਂ ਦੇ ਭੂਰੇ ਵਾਲ ਅਤੇ ਭੂਰੀਆਂ ਅੱਖਾਂ ਹਨ।
ਪੁਲਿਸ ਵੱਲੋਂ ਜਨਤਕ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੇ ਵੀ ਕੁੱਝ ਅਲ੍ਹੜ ਉਮਰ ਦੇ ਨਵਯੁਵਕਾਂ ਨੂੰ ਦੋ ਬੱਚਿਆਂ ਨਾਲ ਕਿਤੇ ਦੇਖਿਆ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ।