ਟਵੀਡ ਵੈਲੀ ਹਸਪਤਾਲ ਜਨਤਕ ਸੇਵਾ ਲਈ ਤਿਆਰੀ ਦੇ ਕਿਨਾਰੇ ਤੇ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਵਿਚਲਾ ਟਵੀਡ ਵੈਲੀ ਹਸਪਤਾਲ, ਜਿਸ ਦੀ ਉਸਾਰੀ ਦਾ ਕੰਮ 673 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਜਾਰੀ ਹੈ, ਬਸ ਹੁਣ ਆਪਣੀ ਤਿਆਰੀ ਦੇ ਮਿਆਰ ਤੇ ਹੀ ਖੜ੍ਹਾ ਹੈ ਅਤੇ ਜਲਦੀ ਹੀ ਇਹ ਬਣ ਕੇ ਆਧੁਨਿਕ ਤਕਨੀਕਾਂ ਨਾਲ ਜਨਤਕ ਸੇਵਾ ਵਿੱਚ ਹਾਜ਼ਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਪਹਿਲਾਂ ਨਾਲੋਂ ਦੁੱਗਣੀ ਗਿਣਤੀ ਦੀ ਸੇਵਾ ਲਈ ਇਸ ਹਸਪਤਾਲ ਦੀ ਮੁੜ ਤੋਂ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਹ ਰਾਜ ਅੰਦਰ ਇੱਕ ਬਹੁਤ ਵੱਡੇ ਬਦਲਾਅ ਨੂੰ ਲੈ ਕੇ ਆਵੇਗਾ। ਇਸ ਵਿੱਚ ਹੁਣ ਹਰ ਸਾਲ 5,000 ਤੋਂ ਵੀ ਵੱਧ ਮਰੀਜ਼ਾਂ ਦਾ ਇਲਾਜ ਸੰਸਾਰ ਪੱਧਰ ਦੀਆਂ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਵੇਗਾ ਅਤੇ ਹੁਣ ਲੋਕਾਂ ਨੂੰ ਦੂਜਿਆਂ ਰਾਜਾਂ ਅੰਦਰ ਹੋਰਨਾਂ ਥਾਵਾਂ ਤੇ ਇਲਾਜ ਕਰਵਾਉਣ ਵੀ ਨਹੀਂ ਜਾਣਾ ਪਿਆ ਕਰੇਗਾ ਕਿਉਂਕਿ ਸਾਰੇ ਇਲਾਜ ਇਸ ਹਸਤਪਾਲ ਦੇ ਅੰਦਰ ਹੀ ਹੋਣਗੇ। ਸਿਹਤ ਮੰਤਰੀ ਸ੍ਰੀ ਬਰੈਡ ਹਜ਼ਰਡ ਨੇ ਸਰਕਾਰ ਦੇ ਉਦਮਾਂ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਸਮੋਂ 500 ਤੋਂ ਵੀ ਵੱਧ ਅਜਿਹੇ ਪ੍ਰਾਜੈਕਟ ਚਲਾਏ ਜਾ ਰਹੇ ਹਨ ਜੋ ਕਿ ਸਿਹਤ ਸੇਵਾਵਾਂ ਨਾਲ ਸਬੰਧਤ ਹਨ। ਸਥਾਨਕ ਐਮ.ਪੀ. ਸ੍ਰੀ ਜਿਓਫ ਪ੍ਰੋਵੈਸਟ ਨੇ ਕਿਹਾ ਕਿ ਇਹ ਹਸਪਤਾਲ ਹੁਣ 2023 ਤੱਕ ਜਨਤਕ ਸੇਵਾਵਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਉਂਕਿ ਇਹ ਹਸਪਤਾਲ ਨਿਊ ਸਾਊਥ ਵੇਲਜ਼ ਟੈਫੇ ਕਿੰਗਜ਼ਕਲਿਫ ਦੇ ਨਜ਼ਦੀਕ ਹੀ ਹੈ ਇਸ ਵਾਸਤੇ ਦੋਹਾਂ ਅੰਦਰ ਤਾਲਮੇਲ ਵੀ ਉਚੇਚੇ ਤੌਰ ਤੇ ਕਾਇਮ ਹੋਵੇਗਾ ਅਤੇ ਨਵੀਆਂ ਖੋਜਾਂ, ਨਵੀਆਂ ਤਕਨੀਕਾਂ, ਨਵੇਂ ਇਲਾਜਾਂ ਦਾ ਲੋਕਾਂ ਨੂੰ ਸਿੱਧਾ ਅਤੇ ਲਗਾਤਾਰ ਫਾਇਦਾ ਮਿਲਦਾ ਰਹੇਗਾ। ੳਕਤ ਹਸਪਤਾਲ ਅੰਦਰ -ਵੱਡੀ ਮਾਤਰਾ ਵਿੱਚ ਆਪ੍ਰੇਸ਼ਨ ਥਿਏਟਰ ਅਤੇ ਰਿਕਵਰੀ ਦੇ ਕਮਰੇ ਹੋਣਗੇ; ਵੱਡਾ ਆਪਾਤਕਾਲੀਨ ਵਿਭਾਗ ਹੋਵੇਗਾ; ਆਧੁਨਿਕ ਮੈਡੀਕਲ, ਸਰਜੀਕਲ ਅਤੇ ਮੈਂਟਲ ਹੈਲਥ ਦੀਆਂ ਸੁਵਿਧਾਵਾਂ ਹੋਣਗੀਆਂ; ਆਧੁਨਿਕ ਐਂਬੁਲੈਂਸ ਦੀਆਂ ਸੁਵਿਧਾਵਾਂ ਹੋਣਗੀਆਂ; ਨਵੀਂ ਅਤੇ ਆਧੁਨਿਕ ਕਾਰਡਿਆਲੋਜੀ ਸੇਵਾਵਾਂ; ਕੈਂਸਰ ਕੇਅਰ ਸੇਵਾ ਦੇ ਨਾਲ ਆਧੁਨਿਕ ਰੇਡੀਓਗ੍ਰਾਫੀ ਆਦਿ ਦੀਆਂ ਸੁਵਿਧਾਵਾਂ ਵੀ ਉਪਲੱਭਧ ਹੋਣਗੀਆਂ।

Install Punjabi Akhbar App

Install
×