ਖੇਡਾਂ ਦੀ ਦੁਨੀਆ ਵਿਚ ਦਸਤਾਰ ਦਾ ਮਾਨ ਸਨਮਾਨ ਬਰਕਰਾਰ ਰੱਖਣ ਵਾਸਤੇ ਚੱਲ ਰਹੀ ਹੈ ਆਨ ਲਾਈਨ ਪਟੀਸ਼ਨ

ਬੀਤੀ 12 ਜੁਲਾਈ ਨੂੰ ਪੰਜਾਬ ਦੇ ਦੋ ਦਸਤਾਰ ਧਾਰੀ ਬਾਸਕਟਬਾਲ ਖਿਡਾਰੀਆਂ (ਅਮਰਪਾਲ ਸਿੰਘ ਤੇ ਅਮਜੋਤ ਸਿੰਘ) ਨੂੰ ਚੀਨ ਦੇ ਵਿਚ ‘ਏਸ਼ੀਆ ਕੱਪ ਚੈਂਪੀਅਨਸ਼ਿੱਪ’ ਖੇਡਣ ਤੋਂ ਪਹਿਲਾਂ ਦਸਤਾਰਾਂ ਲਾਹੁਣ ਵਾਸਤੇ ਕਿਹਾ ਗਿਆ ਸੀ, ਜਿਸਦਾ ਉਦੋਂ ਤੋਂ ਲੈ ਕੇ ਚੁਫੇਰਿਓ ਵਿਰੋਧ ਹੋ ਰਿਹਾ ਹੈ। ਅੱਜਕੱਲ੍ਹ ਇਸ ਸਬੰਧੀ ਆਪਣਾ ਰੋਸ ਜ਼ਾਹਿਰ ਕਰਨ ਦੇ ਲਈ ਆਨ ਲਾਈਟ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ। ਇੰਡੀਅਨ ਆਈਡਲ-6 ਦੇ ਰਨਰ ਅੱਪ ਦਵਿੰਦਰ ਸਿੰਘ ਵੱਲੋਂ ਵੀ ਅੱਜ ਅਜਿਹੀ ਅਪੀਲ ਯੂ ਟਿਊਬ ਰਾਹੀਂ ਕੀਤੀ ਗਈ ਹੈ। ਇਸ ਪਟੀਸ਼ਨ ਤੇ ਆਨ ਲਾਈਨ ਦਸਤਖਤ ਕਰਨ ਦੇ ਲਈ ਵੈਬਸਾਈਟ ਚੇਂਜ.ਓ.ਆਰ.ਜ਼ੀ ਉਤੇ ਜਾਇਆ ਜਾ ਸਕਦਾ ਹੈ।

ਆਪਣੀ ਪਟੀਸ਼ਨ ਦਾਇਰ ਕਰਨ ਦੇ ਲਈ ਉਪਰ ਲਿਖੇ ਲਿੰਕ ਨੂੰ ਕਾਪੀ ਪੇਸਟ ਕਰੋ ਜੀ।

Install Punjabi Akhbar App

Install
×