ਪਾਕਿਸਤਾਨੀ ਤਾਲਿਬਾਨ ਨੇ ਕੀਤੀ ਮਲਾਲਾ ਦੀ ਨਿੰਦਾ

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੀ ਉਪ-ਸ਼ਾਖਾ ਜਮਾਤ ਉਲ-ਅਹੱਰ ਨੇ ਮਲਾਲਾ ਯੂਸਫਜ਼ਈ ਨੂੰ ‘ਕਾਫ਼ਰਾਂ ਦਾ ਏਜੰਟ’ ਦੱਸਦਿਆਂ ਹੋਇਆਂ ਉਨ੍ਹਾਂ ਨੂੰ ਸ਼ਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਮਾਤ ਉਲ-ਅਹੱਰ ਦੇ ਬੁਲਾਰੇ ਅਹਿਸਾਨੁੱਲਾ ਅਹਿਸਾਨ ਤੇ ਹੋਰ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਮਲਾਲਾ ਬਾਰੇ ਟਿੱਪਣੀਆਂ ਕੀਤੀਆਂ ਤੇ ਕਿਹਾ ਕਿ ਉਹ ਇਸਲਾਮ ਦੀ ਅਗਵਾਈ ਨਹੀਂ ਕਰਦੀ। ਮਲਾਲਾ ਨੂੰ ਭਾਰਤੀ ਬਾਲ ਅਧਿਕਾਰ ਕਾਰਕੁੰਨ ਕੈਲਾਸ਼ ਸੱਤਿਆਰਥੀ ਨਾਲ ਸਾਂਝੇ ਤੌਰ ‘ਤੇ ਨੋਬਲ ਪੁਰਸਕਾਰ ਦਿੱਤੇ ਜਾਣ ਲਈ ਚੁਣਿਆ ਗਿਆ ਹੈ।