
ਵਾਸਿੰਗਟਨ —ਬੀਤੇਂ ਦਿਨ ਅਮਰੀਕਾ ਦੇ ਸੂਬੇ ਜੋਰਜੀਆ ਦੀਆਂ ਦੋ ਸੈਨੇਟ ਦੀਆਂ ਸੀਟਾਂ ਵਿੱਚੋਂ ਇੱਕ ਸੀਟ ਡੈਮੋਕ੍ਰੇਟਿਕ ਪਾਰਟੀ ਨੇ ਜਿੱਤ ਲਈ ਹੈ ਅਤੇ ਦੂਜੀ ਤੇ ਬੜ੍ਹਤ ਬਣਾਈ ਹੋਈ ਹੈ।ਇਹ ਦੋਵੇਂ ਸੀਟਾਂ ਅਮਰੀਕੀ ਸੈਨੇਟ ਤੇ ਕੰਟਰੋਲ ਕਰਨ ਲਈ ਅਹਿਮ ਸੀਟਾਂ ਸਨ ਅਤੇ ਇਸੇ ਸੂਬੇ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਵੱਲੋਂ ਹੇਰਾਫੇਰੀ ਦੇ ਦੋਸ਼ ਲਾਏ ਜਾ ਰਹੇ ਸਨ, ਹੁਣ ਇਨ੍ਹਾਂ ਸੀਟਾਂ ਤੇ ਆਏ ਚੋਣ ਨਤੀਜੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਵੱਡਾ ਧੱਕਾ ਤੇ ਜਾਂਦੇ ਸਮੇਂ ਨਮੋਸ਼ੀ ਦੇਣ ਵਾਲੇ ਹਨ । ਇੱਥੇ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਮਰੀਕਾ ਦੇ ਹਰ ਸੂਬੇ ਕੋਲ ਸੈਨੇਟ ਵਾਸਤੇ ਦੋ ਸੀਟਾਂ ਹੁੰਦੀਆਂ ਹਨ।