ਸੜਕ ਪਰਿਵਹਨ ਮੰਤਰੀ ਪਾਲ ਟੂਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ 630 ਮਿਲੀਅਨ ਡਾਲਰ ਦੇ ਐਲਬਿਅਨ ਰੇਲ ਬਾਈਪਾਸ ਵਾਲੇ ਪ੍ਰਾਜੈਕਟ ਤਹਿਤ, ਖੇਤਰ ਦੇ ਉਤਰੀ ਸਿਰੇ ਵਾਲੀ ਨਵੀਂ ਬਣੀ ਸੜਕ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਸਿਡਨੀ ਤੋਂ ਬੋਮਾਡੇਰੀ ਖੇਤਰ ਤੱਕ ਦੀ ਆਵਾਜਾਈ ਵਿੱਚ ਹੋਰ ਵੀ ਬਿਹਤਰ ਵਾਤਾਵਰਣ ਮਿਲੇਗਾ।
ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਸੜਕ ਤੇ ਪੈਣ ਵਾਲੇ 16 ਇੰਟਰਸੈਕਸ਼ਨਾਂ ਨੂੰ ਇਸ ਨਵੀਂ ਬਣੀ ਸੜਕ ਨੇ ਬਾਈਪਾਸ ਕਰ ਦਿੱਤਾ ਹੈ ਅਤੇ ਇਸ ਨਾਲ ਯਾਤਰਾਵਾਂ ਦੇ ਸਮੇਂ ਵਿੱਚ 30% ਦੀ ਕਮੀ ਆਉਣੀ ਅਤੇ 65% ਲੋਕਾਂ ਵੱਲੋਂ ਇਯ ਦਾ ਇਸਤੇਮਾਲ ਕਰਨਾ ਸੁਭਾਵਿਕ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਟੌਂਗਾਰਾ ਸੜਕ ਉਪਰ ਵੀ ਟ੍ਰੈਫਿਕ ਨੂੰ ਨਵੀਆਂ ਸਹੂਲਤਾਂ ਦੇਣ ਹਿਤ ਕੀਤੇ ਜਾ ਰਹੇ ਕੰਮਾਂ ਦੇ ਪੂਰੇ ਹੋ ਜਾਣ ਦੀ ਸੰਭਾਵਨਾ ਹੈ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।