ਐਨ.ਡੀ.ਪੀ. ਦੇ ਸਮੱਰਥਨ ਨਾਲ ਟਰੂਡੋ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਸਰੀ, 27 ਅਪ੍ਰੈਲ 2021-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਫੈਡਰਲ ਸਰਕਾਰ ਇਕ ਵਾਰ ਫੇਰ ਹਾਊਸ ਆਫ ਕਾਮਨਜ਼ ਵਿਚ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਸਫਲ ਹੋ ਗਈ ਹੈ। ਟਰੂਡੋ ਸਰਕਾਰ ਬਚਾਉਣ ਲਈ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਪਹਿਲਾਂ ਹੀ ਕੀਤੇ ਐਲਾਨ ਗਿਆ ਸੀ ਕਿ ਮਹਾਂਮਾਰੀ ਦੇ ਇਸ ਸੰਕਟਮਈ ਸਮੇਂ ਵਿਚ ਉਹ ਮੱਧਕਾਲੀ ਚੋਣਾਂ ਨਹੀਂ ਚਾਹੁਣਗੇ। ਇਸ ਐਲਾਨ ਤੇ ਪਹਿਰਾ ਦਿੰਦਿਆਂ ਐਨ.ਡੀ.ਪੀ. ਦੇ ਐਮਪੀਜ਼ ਨੇ ਲਿਬਰਲਜ਼ ਦੇ ਹੱਕ ਵਿਚ ਆਪਣੀ ਵੋਟ ਪਾਈ। ਭਰੋਸੇ ਦਾ ਵੋਟ ਹਾਸਲ ਹੋ ਜਾਣ ਉਪਰੰਤ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਮਹਾਂਮਾਰੀ ਦੌਰਾਨ ਕੈਨੇਡਾ ਦੇ ਲੋਕਾਂ ਉਪਰ ਪਾਰਲੀਮੈਂਟ ਚੋਣਾਂ ਦਾ ਬੋਝ ਨਹੀਂ ਲੱਦਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਵੱਲੋਂ ਪੇਸ਼ ਕੀਤੇ ਗਏ ਜਨਰਲ ਬੱਜਟ ਬਾਰੇ ਵੋਟਿੰਗ ਕਰਵਾਈ ਗਈ ਸੀ ਜਿਸ ਵਿਚ ਐਨ.ਡੀ.ਪੀ. ਦੇ ਸਮੱਰਥਨ ਸਦਕਾ ਲਿਬਰਲਾਂ ਨੂੰ 178 ਵੋਟਾਂ ਹਾਸਲ ਹੋਈਆਂ ਅਤੇ ਇਸ ਦੇ ਵਿਰੋਧ ਵਿੱਚ 157 ਵੋਟਾਂ ਪਈਆਂ। ਕੰਜ਼ਰਵੇਟਿਵ ਪਾਰਟੀ, ਬਲਾਕ ਕਿਊਬਿਕੁਆ ਅਤੇ ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਬਜਟ ਦੇ ਵਿਰੋਧ ਵਿਚ ਵੋਟ ਪਾਈ।

(ਹਰਦਮ ਮਾਨ) +1 604 308 6663 maanbabushahi@gmail.com

Welcome to Punjabi Akhbar

Install Punjabi Akhbar
×