ਨਿਊਜ਼ੀਲੈਂਡ ‘ਚ ਪੰਜਾਬੀ ਡਾਕਟਰ ਪ੍ਰੀਤ ਦੇ ਘਰ ਅੰਦਰ ਵੜਿਆ ਟਰੱਕ-ਡ੍ਰਾਈਵਰ ਦੀ ਮੌਤ

NZ PIC 14 Aug-1

ਅੱਜ ਤੜਕੇ 5.30 ਵਜੇ ਦੇ ਕਰੀਬ ਇਕ ਬ੍ਰੈਡਾਂ ਵਾਲਾ ਟਰੱਕ ਪਾਪਾਟੋਏਟੋਏ ਗ੍ਰੇਟ ਸਾਊਥ ਰੋਡ ਉਤੇ ਬੇ ਕਾਬੂ ਹੋ ਕੇ ਜਿੱਥੇ ਦੋ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾ ਗਿਆ ਉਥੇ ਟਰੱਕ ਚਾਲਕ ਦੀ ਜਾਨ ਵੀ ਚਲੇ ਗਈ। ਡਾ. ਪ੍ਰੀਤ  (ਰਘੁਬੀਰ ਰੀਹਾਨ) ਜੋ ਕਿ ਪੰਜਾਬੀ ਕਮਿਊਨਿਟੀ ਦੇ ਵਿਚ ਜਾਣੇ ਪਹਿਚਾਣੇ ਹਨ, ਉਸ ਵੇਲੇ ਘਰ ਦੀ ਛੱਤ ਉਤੇ ਸੁੱਤੇ ਹੋਏ ਸਨ ਤਾਂ ਉਨ੍ਹਾਂ ਨੂੰ ਬੜੀ ਜ਼ੋਰ ਦੀ ਝਟਕਾ ਲੱਗਾ ਜਿਵੇਂ ਭੁਚਾਲ ਜਾਂ ਜਹਾਜ਼ ਗਿਰ ਗਿਆ ਹੋਵੇ। ਜਦੋਂ ਉਨ੍ਹਾਂ ਥੱਲੇ ਤੱਕਿਆ ਤਾਂ ਵੱਡਾ ਟਰੱਕ ਉਨ੍ਹਾਂ ਦੇ ਮੁੱਖ ਦਰਵਾਜ਼ੇ ਦੇ ਕੋਲ ਘਰ ਦਾ ਕਾਫੀ ਨੁਕਸਾਨ ਕਰ ਚੁੱਕਾ ਸੀ। ਮਰਨ ਵਾਲਾ ਡ੍ਰਾਈਵਰ 50 ਕੁ ਸਾਲ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਟਰੱਕ ਨੂੰ ਬਾਹਰ ਕੱਢਿਆ ਗਿਆ ਹੈ। ਇਹ ਟਰੱਕ ਜੋ ਕਿ ਪਾਪਾਟੋਏਟੋਏ ਤੋਂ ਮੈਨੁਕਾਓ ਵਾਲੇ ਪਾਸੇ ਆ ਰਿਹਾ ਸੀ, ਪਹਿਲਾਂ ਗੁਆਂਢ ਦੇ ਘਰ ਦੀ ਫੈਂਸ ਤੋੜ ਕੇ ਅੰਦਰ ਦਾਖਲ ਹੋਇਆ ਫਿਰ ਦੋ ਘਰਾਂ ਦੇ ਵਿਚਕਾਰ ਦੀ ਫੈਂਸ ਤੋੜੀ ਅਤੇ ਫਿਰ ਡਾ. ਪ੍ਰੀਤ ਦੇ ਘਰ ਦੇ ਮੂਹਰਲੇ ਪਾਸੇ ਜਾ ਵੱਜਿਆ। ਡਾ. ਪ੍ਰੀਤ ਦਾ ਪਰਿਵਾਰ ਸੁਰੱਖਿਅਤ ਹੈ।

Install Punjabi Akhbar App

Install
×