ਕੈਨੇਡਾ ਦੇ ਡੈਲਟਾਪੋਰਟ ਨੇੜੇ ਵਾਪਰੇ ਭਿਆਨਕ ਟਰੱਕ – ਸੜਕ ਹਾਦਸੇ ਚ, ਸਿੱਖ ਡਰਾਇਵਰ ਦੀ ਮੋਤ

FullSizeRender (2)

ਵਾਸ਼ਿੰਗਟਨ / ਵੈਨਕੂਵਰ 14 ਜੂਨ —ਬੀਤੇਂ ਦਿਨ ਕੈਨੇਡਾ ਦੇ ਡੈਲਟਾਪੋਰਟ ਦੇ ਰਾਹ ਤੇ ਸਵੇਰੇ 10:00 ਵਜੇਂ ਦੇ ਕਰੀਬ ਵਾਪਰੇ ਇਕ ਭਿਆਨਕ ਦਰਦਨਾਕ ਟਰੱਕ ਹਾਦਸੇ ਵਿੱਚ ਇਕ  ਸਿੱਖ ਨੌਜਵਾਨ ਦੀ ਮੌਤ ਹੋ ਗਈ। ਸੂਤਰਾਂ ਮੁਤਾਬਿਕ ਰਾਜਵਿੰਦਰ ਸਿੰਘ ਸਿੱਧੂ ਟਰੱਕ ਲੈ ਕਿ ਜਾ ਰਿਹਾ ਸੀ ਕਿ ਅੱਗਿਉ ਆ ਰਿਹਾ ਟਰੱਕ ਉਸ ਦੇ ਟਰੱਕ ਨਾਲ ਸਿੱਧਾ ਆ ਟਕਰਾਇਆ ਹਾਦਸੇ ਤੋਂ ਬਾਅਦ ਉਸ ਦੇ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਰਾਜਿੰਦਰ ਸਿੰਘ ਸਿੱਧੂ ਦੀਆਂ ਦੋਨੇ ਲੱਤਾਂ ਸੀਟ ਚ’ ਫਸ ਜਾਣ ਕਾਰਨ ਉਹ  ਟਰੱਕ ਵਿੱਚੋਂ ਬਾਹਰ ਹੀ ਨਹੀਂ ਨਿਕਲ  ਸਕਿਆ।ਅਤੇ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਭਿਆਨਕ ਅੱਗ ਲੱਗਣ ਕਾਰਨ ਟਰੱਕ ਵੀ ਬੁਰੀ ਤਰਾਂ ਨੁਕਸਾਨਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕ ਟਰੱਕ ਚਾਲਕ ਦਾ ਪਿਛੋਕੜ  ਭਾਰਤ ਦੇ ਸੂਬੇ ਰਾਜਿਸਥਾਨ ਨਾਲ ਸੀ ਜਿਸ ਦਾ ਨਾਂ ਰਾਜਵਿੰਦਰ ਸਿੰਘ ਸਿੱਧੂ ਸੀ ਜੋ  ਪਿਛਲੇ ਦੋ ਕੁ ਸਾਲ ਦੇ ਸਮੇਂ ਤੋ  ਆਪਣਾ ਖੁਦ ਦਾ ਟਰੱਕ ਲੈ ਕੇ ਖੁਦ ਹੀ ਚਲਾਉਣਾ ਸ਼ੁਰੂ ਕੀਤਾ ਸੀ ।

Install Punjabi Akhbar App

Install
×